ਦਰਦ ਵਿਛੋੜਾ | Dard Vichoda
ਕਲਮ: ਨੀਲਮ ਭਗਤ
ਜਾਣ ਵਾਲੇ ਕਿਉ ਮੁੱੜ ਨਹੀਂ ਆਉਂਦੇ
ਜਾਣ ਤੋਂ ਪਹਿਲਾਂ ਕਿਉ ਦੱਸ ਨਹੀਂ ਜਾਂਦੇ
ਜਾਣ ਤੋਂ ਪਹਿਲਾਂ ਕਿਉ ਦੱਸ ਨਹੀਂ ਜਾਂਦੇ
ਚੁੱਪ- ਚੁੱਪੀਤੇ ਤੁਰ ਜਾਂਦੇ ਨੇ
ਛੱਡ ਕੇ ਰੱਬ ਸਹਾਰੇ
ਝੱਲਿਆ ਵਾਂਗ ਲੱਭੀਏ ਉਹਨਾਂ ਨੂੰ
ਜਿਹੜੇ ਫੁੱਲ ਬਣੇ ਜਾਂ ਤਾਰੇ
ਛੱਡ ਕੇ ਰੱਬ ਸਹਾਰੇ
ਝੱਲਿਆ ਵਾਂਗ ਲੱਭੀਏ ਉਹਨਾਂ ਨੂੰ
ਜਿਹੜੇ ਫੁੱਲ ਬਣੇ ਜਾਂ ਤਾਰੇ
ਹੱਸਦਾ ਚਿਹਰਾ ਯਾਦ ਆਵੇ
ਜਦ ਘੁੰਮੀਏ ਚਾਰ-ਚੁਫੇਰਾ
ਥੱਕ ਹਾਰ ਕੇ ਬਹਿ ਜਾਈਏ
ਖ਼ਾਲੀ ਵੇਖ ਕੇ ਸਾਰਾ ਵਿਹੜਾ
ਜਦ ਘੁੰਮੀਏ ਚਾਰ-ਚੁਫੇਰਾ
ਥੱਕ ਹਾਰ ਕੇ ਬਹਿ ਜਾਈਏ
ਖ਼ਾਲੀ ਵੇਖ ਕੇ ਸਾਰਾ ਵਿਹੜਾ
ਨਿਸ਼ਾਨੀਆਂ ਸਾਰੀਆਂ ਮਿਟਾ ਚੁੱਕੇ ਹਾਂ
ਦਿਲ ਦੇ ਜ਼ਖਮ ਰਹਿ ਗਏ ਨੇ
ਹਰ ਵੇਲੇ ਜਿਹੜੇ ਅਕਲਾਂ ਦਿੰਦੇ ਸਨ
ਜਾਂਦੇ ਕੁਝ ਨਾ ਕਹਿ ਗਏ ਨੇ
ਦਿਲ ਦੇ ਜ਼ਖਮ ਰਹਿ ਗਏ ਨੇ
ਹਰ ਵੇਲੇ ਜਿਹੜੇ ਅਕਲਾਂ ਦਿੰਦੇ ਸਨ
ਜਾਂਦੇ ਕੁਝ ਨਾ ਕਹਿ ਗਏ ਨੇ
ਦਰਦ ਵਿਛੜਨ ਦੇ ਬੜਾ ਸਤਾਉਂਦੇ
ਹਰ ਵੇਲੇ ਹਾਂ ਦੁੱਖ ਹੰਢਾਉਦੇ
ਉਸ ਪੱਲ ਨੂੰ ਬੜਾ ਪਛਤਾਉਂਦੇ
ਹਰ ਵੇਲੇ ਹਾਂ ਦੁੱਖ ਹੰਢਾਉਦੇ
ਉਸ ਪੱਲ ਨੂੰ ਬੜਾ ਪਛਤਾਉਂਦੇ
ਜੇ ਪਤਾ ਹੁੰਦਾ ਇੰਝ ਤੁਰ ਜਾਣਾ ਸੀ
ਫੇਰ ਕਦੇ ਮੁੱੜ ਨਹੀਂ ਆਉਂਣਾ ਸੀ
ਹਰ ਪੱਲ ਉਨ੍ਹਾਂ ਨਾਲ ਬਿਤਾਉਂਦੇ
ਫੇਰ ਕਦੇ ਮੁੱੜ ਨਹੀਂ ਆਉਂਣਾ ਸੀ
ਹਰ ਪੱਲ ਉਨ੍ਹਾਂ ਨਾਲ ਬਿਤਾਉਂਦੇ
ਜਾਣ ਵਾਲੇ ਕਿਉਂ ਮੁੱੜ ਨਹੀਂ ਆਉਂਦੇ
ਜਾਣ ਤੋਂ ਪਹਿਲਾਂ ਕਿਉ ਦੱਸ ਨਹੀਂ ਜਾਂਦੇ
ਜਾਣ ਤੋਂ ਪਹਿਲਾਂ ਕਿਉ ਦੱਸ ਨਹੀਂ ਜਾਂਦੇ