ਛੋਟੀ ਉਮੱਰ ਦਾ ਵੱਡਾ ਗ਼ਮ Poem Thumbnail

ਛੋਟੀ ਉਮੱਰ ਦਾ ਵੱਡਾ ਗ਼ਮ

ਕਲਮ: ਨੀਲਮ ਭਗਤ
ਛੋਟੀ ਉਮੱਰ ਦਾ ਵੱਡਾ ਗ਼ਮ
ਕਿਸੇ ਕੋਲੋ ਸਹਾਰ ਨਹੀਂ ਹੁੰਦਾ
ਜਿਹੜੇ ਸਦਾ ਲਈ ਵਿਛੜ ਜਾਣ
ਉਨ੍ਹਾਂ ਨੂੰ ਫੇਰ ਕਦੇ ਪੁਕਾਰ ਨਹੀਂ ਹੁੰਦਾ
ਜਿਹੜੇ ਸਰਬਤ ਦਾ ਭੱਲਾ ਨਾ ਮੰਗਣ
ਉਨ੍ਹਾਂ ਦਾ ਕਿੱਤੇ ਸਤਿਕਾਰ ਨਹੀਂ ਹੁੰਦਾ
ਜਿਹੜੇ ਰਿਸ਼ਤੇ ਧੋਖੇ ਦੇਣ
ਉਨ੍ਹਾਂ ਤੇ ਫੇਰ ਕਦੇ ਇਤਬਾਰ ਨਹੀਂ ਹੁੰਦਾ
ਜਿਹੜੇ ਹਾਂ-ਨਾਂ ਵਿੱਚ ਫਸਾਈ ਰੱਖਣ
ਉਨ੍ਹਾਂ ਨੂੰ ਸੱਚਾ ਕਿਸੇ ਨਾਲ ਪਿਆਰ ਨਹੀਂ ਹੁੰਦਾ
ਜਿਹੜੇ ਸਮਾਂ ਦੱਸ ਕੇ ਨਾ ਆਉਣ
ਉਨ੍ਹਾਂ ਦਾ ਫੇਰ ਕਿਸੇ ਨੂੰ ਇੰਤਜ਼ਾਰ ਨਹੀਂ ਹੁੰਦਾ
ਜਿਨ੍ਹਾਂ ਦੀ ਚਮਕ ਮਨ ਨੂੰ ਚੁੱਭ ਜਾਵੇ
ਉਨ੍ਹਾਂ ਵੱਲ ਬਹੁਤੀ ਦੇਰ ਨਿਹਾਰ ਨਹੀਂ ਹੁੰਦਾ
ਜਿਹੜੇ ਅਹਿਸਾਨਾਂ ਦੇ ਬਦਲੇ ਕੁਝ ਨਾ ਮੰਗਣ
ਉਨ੍ਹਾਂ ਦਾ ਕਰਜ਼ ਕਦੇ ਉਤਾਰ ਨਹੀਂ ਹੁੰਦਾ