ਰੂਹ ਦੀ ਖੁਰਾਕ Poem Thumbnail

ਰੂਹ ਦੀ ਖੁਰਾਕ

ਕਲਮ: ਨੀਲਮ ਭਗਤ | Neelam Bhagat
ਕਈ ਵਾਰ ਕੁਝ ਲੋਕ
ਰੱਬ ਵਰਗੇ ਮਿਲ ਜਾਂਦੇ ਨੇ
ਕਈ ਵਾਰ ਕੁਝ ਲੋਕ
ਜਿੰਦਗੀ ਸਾਡੀ ਬਣ ਜਾਂਦੇ ਨੇ
ਉਹ ਸਾਨੂੰ ਜਿਉਣ ਦੀ ਜਾਚ ਸਿੱਖਾ ਜਾਂਦੇ ਨੇ
ਜਿਹੜੇ ਸਾਨੂੰ ਸਾਡੇ ਨਾਲ ਮਿਲਾ ਜਾਂਦੇ ਨੇ
ਉਹ ਫਰਿਸ਼ਤਿਆ ਵਾਂਗ ਲੱਗਦੇ ਨੇ
ਜਿਹੜੇ ਹਰ ਤਸਵੀਰ ਚ' ਫੱਬਦੇ ਨੇ
ਉਹਨਾਂ ਨਾਲ ਇੱਕ ਸਾਂਝ ਨਿਆਰੀ ਲੱਗਦੀ ਏ
ਹਰ ਸ਼ੈਅ ੫ਿਆਰੀ ਲੱਗਦੀ ਏ
ਉਹ ਕਦੇ ਰਾਹਾਂ ਚ'ਉਡੀਕਾਂ ਕਰਦੇ ਨੇ
ਕਦੇ ਹੋਲੀ-ਹੋਲੀ ਤੁਰਦੇ ਨੇ
ਉਹ ਕਦੇ ਦਰਦ ਕੋਈ ਵੰਡਾਉਂਦੇ ਨੇ
ਕਦੇ ਸੁੱਖ ਦੀ ਆਸ ਜਗਾਉਂਦੇ ਨੇ
ਉਹ ਸਦਾ ਲਈ ਦਿਲ ਵਿੱਚ ਵੱਸ ਜਾਂਦੇ ਨੇ
ਜਿਹੜੇ ਰੂਹ ਦੀ ਖੁਰਾਕ ਬਣ ਜਾਂਦੇ ਨੇ