ਦਿਨ ਚੰਗੇ ਮਾੜੇ
ਕਲਮ: ਨੀਲਮ ਭਗਤ
ਦਿਨ ਚੰਗੇ ਮਾੜੇ ਆਉਂਦੇ ਨੇ ਰਹਿੰਦੇ
ਜਿਵੇਂ ਦੇ ਹੋਣ ਬਿਤਾਉਂਣੇ ਨੇ ਪੈਂਦੇ
ਜਿਵੇਂ ਦੇ ਹੋਣ ਬਿਤਾਉਂਣੇ ਨੇ ਪੈਂਦੇ
ਸਭ ਹਾਲਾਤ ਹੰਢਾਉਂਣੇ ਨੇ ਪੈਂਦੇ
ਸੁੱਖ ਮਿਹਨਤ ਨਾਲ ਕਮਾਉਂਣੇ ਨੇ ਪੈਂਦੇ
ਸੁੱਖ ਮਿਹਨਤ ਨਾਲ ਕਮਾਉਂਣੇ ਨੇ ਪੈਂਦੇ
ਹਾਸੇ ਲਿਆ ਬੁੱਲਾਂ ਤੇ ਹੰਝੂ ਛੁਪਾਉਂਣੇ ਨੇ ਪੈਂਦੇ
ਚਮਕ ਲਿਆ ਚਿਹਰੇ ਤੇ ਰਿਸ਼ਤੇ ਨਿਭਾਉਂਣੇ ਨੇ ਪੈਂਦੇ
ਚਮਕ ਲਿਆ ਚਿਹਰੇ ਤੇ ਰਿਸ਼ਤੇ ਨਿਭਾਉਂਣੇ ਨੇ ਪੈਂਦੇ
ਆਪਣੀਆਂ ਰੀਝਾ ਭੁੱਲ ਕੇ ਦਿਲ ਸਮਝਾਉਂਣੇ ਨੇ ਪੈਂਦੇ
ਕਿਸੇ ਦੀ ਖੁਸ਼ੀ ਲਈ ਫ਼ਾਸਲੇ ਵਧਾਉਂਣੇ ਨੇ ਪੈਂਦੇ
ਕਿਸੇ ਦੀ ਖੁਸ਼ੀ ਲਈ ਫ਼ਾਸਲੇ ਵਧਾਉਂਣੇ ਨੇ ਪੈਂਦੇ
ਜੀਵਨ ਦੀ ਰਫਤਾਰ ਇਸੇ ਤਰ੍ਹਾਂ ਹੈ ਵਹਿੰਦੀ
ਕੋਈ ਨਾ ਕੋਈ ਗੱਲ ਮਨ ਵਿੱਚ ਹੈ ਰਹਿੰਦੀ
ਚੰਗੇ ਹੋਣ ਦੀ ਭਾਰੀ ਕੀਮਤ ਚੁਕਾਉਣੀ ਹੈ ਪੈਂਦੀ
ਕੋਈ ਨਾ ਕੋਈ ਗੱਲ ਮਨ ਵਿੱਚ ਹੈ ਰਹਿੰਦੀ
ਚੰਗੇ ਹੋਣ ਦੀ ਭਾਰੀ ਕੀਮਤ ਚੁਕਾਉਣੀ ਹੈ ਪੈਂਦੀ