ਫੁੱਲ ਜਾਂ ਥੋਰੵ Poem Thumbnail

ਫੁੱਲ ਜਾਂ ਥੋਰੵ

ਕਲਮ: ਨੀਲਮ ਭਗਤ
ਓ! ਕੁਦਰਤ ਦੇ ਮਾਲਕਾ ,ਤੈਨੂੰ ਅਰਜ
ਕਰਾਂ
ਇੱਕ ਅਰਜ ਕਰਾਂ,ਦੋਵੇਂ ਹੱਥ ਜੋੜ
ਅਗਲੇ ਜਨਮ ਮੈਨੂੰ ਫੁੱਲ ਬਣਾ ਦੇਈ
ਜਾਂ ਬਣਾ ਦੇਈ ਕੰਡਿਆਲੀ ਥੋਰੵ
ਫੁੱਲ ਬਣਾ ਤਾਂ ਖੁਸ਼ਬੂ ਵੰਡਾ
ਥੋਰੵ ਬਣਾ ਤਾਂ ਚੁੱਭੇ ਨਾ ਕਿਸੇ ਨੂੰ ਕੰਡਾ
ਫੁੱਲ ਬਣਾ ਤਾਂ ਰੰਗ ਖਿਲਾਰਾ
ਥੋਰੵ ਬਣਾ ਤਾਂ ਬਣਾ,ਕਿਸੇ ਦਾ ਸਹਾਰਾ
ਫੁੱਲ ਬਣਾ ਤਾਂ ਰਸ ਦੇਵਾਂ
ਥੋਰੵ ਬਣਾ ਤਾਂ ਫੁੱਲਾਂ ਦੀ ਰੱਖਿਆ ਕਰਾਂ
ਫੁੱਲ ਬਣਾ ਤਾਂ ਮੰਦਿਰ ਚੜ੍ਹਾ
ਥੋਰੵ ਬਣਾ ਤਾਂ ਵੀ ਸੋਹਣੀ ਲੱਗਾ
ਫੁੱਲ ਬਣਾ ਤਾਂ ਉਹ ਬਣਾ ਜਿਸ ਨੂੰ ਵੇਖ
ਸਭ ਦੇ ਚਿਹਰੇ ਤੇ ਖੁਸ਼ੀ ਦਿਖੇ
ਥੋਰੵ ਬਣਾ ਤਾਂ ਉਹ ਬਣਾ
ਜਿਸ ਉੱਤੇ ਸ਼ਿਵ ਗੀਤ ਲਿਖੇ
ਫੁੱਲ ਬਣਾ ਜਾਂ ਥੋਰੵ ਬਣਾ
ਕਰਾਂ ਸਭ ਦਾ ਹੀ ਭਲਾ
ਕੋਈ ਸਾਧ ਹੋਵੇ ਜਾਂ ਚੋਰ
ਓ!ਕੁਦਰਤ ਦੇ ਮਾਲਕਾ,ਤੈਨੂੰ ਅਰਜ ਕਰਾਂ
ਅਰਜ ਕਰਾਂ,ਦੋਵੇਂ ਹੱਥ ਜੋੜ
ਅਗਲੇ ਜਨਮ ਮੈਨੂੰ ਫੁੱਲ ਬਣਾ ਦੇਈ
ਜਾਂ ਬਣਾ ਦੇਈ ਕੰਡਿਆਲੀ ਥੋਰੵ