ਰੁੱਸਿਆ ਨਾ ਕਰ
ਕਲਮ: ਨੀਲਮ ਭਗਤ
ਰੁੱਸਿਆ ਨਾ ਕਰ ਮੇਰੇ ਨਾਲ
ਸਮਝ ਜ਼ਰਾ ਸਮੇਂ ਦੀ ਚਾਲ
ਰੱਬ ਜਾਣੇ ਕੱਲ੍ਹ ਨੂੰ
ਕਿਸ ਨੇ ਹੋਣਾ ਕਿਹੜੇ ਹਾਲ
ਸਮਝ ਜ਼ਰਾ ਸਮੇਂ ਦੀ ਚਾਲ
ਰੱਬ ਜਾਣੇ ਕੱਲ੍ਹ ਨੂੰ
ਕਿਸ ਨੇ ਹੋਣਾ ਕਿਹੜੇ ਹਾਲ
ਬਣ ਜਾ ਤੂੰ ਵੀ ਮੇਰੇ ਵਾਂਗ
ਕਰ ਕਦੇ ਮੇਰੀ ਤਾਂਘ
ਸਭ ਸਹੀ ਜਾ ਹਰ ਹਾਲ
ਕਰ ਕੇ ਵੇਖ ਕਦੇ ਕਮਾਲ
ਕਰ ਕਦੇ ਮੇਰੀ ਤਾਂਘ
ਸਭ ਸਹੀ ਜਾ ਹਰ ਹਾਲ
ਕਰ ਕੇ ਵੇਖ ਕਦੇ ਕਮਾਲ
ਕਰ ਨਾ ਕਦੇ ਕੋਈ ਸਵਾਲ
ਭਾਵੇਂ ਮਨ ਹੋਵੇ ਬੇਹਾਲ
ਦਿੱਸੇ ਨਾ ਜਦ ਕੋਈ ਢਾਲ
ਪੂੰਝ ਹੰਝੂ ਲੈ ਰੁਮਾਲ
ਭਾਵੇਂ ਮਨ ਹੋਵੇ ਬੇਹਾਲ
ਦਿੱਸੇ ਨਾ ਜਦ ਕੋਈ ਢਾਲ
ਪੂੰਝ ਹੰਝੂ ਲੈ ਰੁਮਾਲ
ਮਨ ਵਿੱਚ ਚੱਲਣ ਕਈ ਖਿਆਲ
ਜਾਵੇ ਨਾ ਆਪਾ ਸੰਭਾਲ
ਬੀਤੀ ਜਾਣ ਸਾਲਾਂ ਦੇ ਸਾਲ
ਮੋਕਾ ਵੇਖ ਲੈ ਉੱਡ ਜਾਈ ਜਾਲ
ਜਾਵੇ ਨਾ ਆਪਾ ਸੰਭਾਲ
ਬੀਤੀ ਜਾਣ ਸਾਲਾਂ ਦੇ ਸਾਲ
ਮੋਕਾ ਵੇਖ ਲੈ ਉੱਡ ਜਾਈ ਜਾਲ