ਰੁੱਲ ਗਏ ਹਾਂ | Rul Gye Haan
ਕਲਮ: ਨੀਲਮ ਭਗਤ
ਤੇਰੇ ਬਗ਼ੈਰ ਸੋਹਣੇ ਸੱਜਨਾਂ
ਅਸੀਂ ਕੱਖਾਂ ਵਾਂਗ ਰੁੱਲ ਗਏ ਹਾਂ
ਸਭ ਹੱਸਣਾ ਖੇਡਣਾ ਭੁੱਲ ਗਏ ਹਾਂ
ਅਸੀਂ ਕੱਖਾਂ ਵਾਂਗ ਰੁੱਲ ਗਏ ਹਾਂ
ਸਭ ਹੱਸਣਾ ਖੇਡਣਾ ਭੁੱਲ ਗਏ ਹਾਂ
ਦਿਨ ਜ਼ਿੰਦਗੀ ਦੇ ਕੱਟੀ ਹਾਂ ਜਾਂਦੇ
ਟੁੱਕ ਹੰਝੂਆਂ ਨਾਲ ਪਚਾਉਂਦੇ
ਕੋਡੀਆਂ ਦੇ ਮੁੱਲ ਪੲੇ ਹਾਂ
ਜਿਉਣ ਦਾ ਢੰਗ ਭੁੱਲ ਗਏ ਹਾਂ
ਟੁੱਕ ਹੰਝੂਆਂ ਨਾਲ ਪਚਾਉਂਦੇ
ਕੋਡੀਆਂ ਦੇ ਮੁੱਲ ਪੲੇ ਹਾਂ
ਜਿਉਣ ਦਾ ਢੰਗ ਭੁੱਲ ਗਏ ਹਾਂ
ਹੁਣ ਲੋਕ ਸੋਚ ਸਮਝ ਕੇ ਮਿਲਦੇ ਨੇ
ਸਾਡੇ ਹਾਸੇ ਰੋਣੇ ਗਿਣਦੇ ਨੇ
ਅਸੀਂ ਝੱਲਿਆ ਤੁੱਲ ਬਣੇ ਹਾਂ
ਗਿਣਤੀ ਸਾਰੀ ਭੁੱਲ ਗਏ ਹਾਂ
ਸਾਡੇ ਹਾਸੇ ਰੋਣੇ ਗਿਣਦੇ ਨੇ
ਅਸੀਂ ਝੱਲਿਆ ਤੁੱਲ ਬਣੇ ਹਾਂ
ਗਿਣਤੀ ਸਾਰੀ ਭੁੱਲ ਗਏ ਹਾਂ
ਕੲੀ ਸ਼ਰਤਾਂ ਨਾਲ ਸਾਥ ਨਿਭਾਉਂਦੇ ਨੇ
ਜਿਹੜੇ ਦਿਲੋਂ ਕੁਝ ਹੋਰ ਹੀ ਚਾਹੁੰਦੇ ਨੇ
ਅਸੀਂ ਵਾਂਗ ਹਵਾ ਦੇ ਝੁੱਲ ਗਏ ਹਾਂ
ਸ਼ਰਤਾਂ ਲਗਾਉਣੀਆਂ ਭੁੱਲ ਗਏ ਹਾਂ
ਜਿਹੜੇ ਦਿਲੋਂ ਕੁਝ ਹੋਰ ਹੀ ਚਾਹੁੰਦੇ ਨੇ
ਅਸੀਂ ਵਾਂਗ ਹਵਾ ਦੇ ਝੁੱਲ ਗਏ ਹਾਂ
ਸ਼ਰਤਾਂ ਲਗਾਉਣੀਆਂ ਭੁੱਲ ਗਏ ਹਾਂ
ਅਨਜਾਣ ਚਿਹਰੇ ਨਾਲ ਜੁੜ ਗਏ ਨੇ
ਰਸਤੇ ਹੋਰ ਪਾਸੇ ਵੱਲ ਮੁੜ ਗਏ ਨੇ
ਅਸੀਂ ਵਾਂਗ ਹੰਝੂਆਂ ਡੁੱਲ ਗਏ ਹਾਂ
ਤੇਰੇ ਰਸਤੇ ਨਾ ਭੁੱਲ ਸਕੇ ਹਾਂ
ਰਸਤੇ ਹੋਰ ਪਾਸੇ ਵੱਲ ਮੁੜ ਗਏ ਨੇ
ਅਸੀਂ ਵਾਂਗ ਹੰਝੂਆਂ ਡੁੱਲ ਗਏ ਹਾਂ
ਤੇਰੇ ਰਸਤੇ ਨਾ ਭੁੱਲ ਸਕੇ ਹਾਂ
ਕੀ ਕਰੀਏ ਤੇਰੀਆਂ ਨਿਸ਼ਾਨੀਆਂ ਦਾ ਨਵੀਆਂ-ਪੁਰਾਣੀਆਂ ਕਹਾਣੀਆਂ ਦਾ
ਅਸੀਂ ਵਾਂਗ ਮਿੱਟੀ ਦੇ ਘੁੱਲ ਗਏ ਹਾਂ
ਪਤਾ ਨਹੀਂ ਕਿਸ ਤੱਕੜੀ ਵਿੱਚ ਤੁੱਲ ਗਏ ਹਾਂ
ਅਸੀਂ ਵਾਂਗ ਮਿੱਟੀ ਦੇ ਘੁੱਲ ਗਏ ਹਾਂ
ਪਤਾ ਨਹੀਂ ਕਿਸ ਤੱਕੜੀ ਵਿੱਚ ਤੁੱਲ ਗਏ ਹਾਂ
ਤੇਰੇ ਬਗ਼ੈਰ ਸੋਹਣੇ ਸੱਜਨਾਂ
ਅਸੀਂ ਕੱਖਾਂ ਵਾਂਗ ਰੁੱਲ ਗਏ ਹਾਂ
ਸਭ ਹੱਸਣਾ ਖੇਡਣਾ ਭੁੱਲ ਗਏ ਹਾਂ
ਅਸੀਂ ਕੱਖਾਂ ਵਾਂਗ ਰੁੱਲ ਗਏ ਹਾਂ
ਸਭ ਹੱਸਣਾ ਖੇਡਣਾ ਭੁੱਲ ਗਏ ਹਾਂ