ਪਰਵਾਹ ਨਹੀਂ
ਕਲਮ: ਨੀਲਮ ਭਗਤ
ਜੇ ਤੈਨੂੰ ਸਾਡਾ ਚਾਅ ਨਹੀਂ
ਤਾਂ ਸਾਨੂੰ ਵੀ ਤੇਰੀ ਪਰਵਾਹ ਨਹੀਂ
ਤਾਂ ਸਾਨੂੰ ਵੀ ਤੇਰੀ ਪਰਵਾਹ ਨਹੀਂ
ਜਾ ਪਰੵਾ ਜਾ,ਛੱਡ ਸਾਡਾ ਰਾਹ
ਤੇਰਾ ਪਹਿਲਾਂ ਜਿਹਾ ਫ਼ਿਕਰ
ਹੁਣ ਸਾਨੂੰ ਰਿਹਾ ਨਹੀਂ
ਜਿਹੜੇ ਸੁਪਨੇ ਸਜਾਈ ਬੈਠਾ ਏ
ਜਿਹੜੇ ਵਹਿਮ ਬਣਾਈ ਬੈਠਾ ਏ
ਸਾਨੂੰ ਉਹਨਾਂ ਨਾਲ ਕੋਈ ਭਾਅ ਨਹੀਂ
ਤੇਰਾ ਪਹਿਲਾਂ ਜਿਹਾ ਫ਼ਿਕਰ
ਹੁਣ ਸਾਨੂੰ ਰਿਹਾ ਨਹੀਂ
ਜਿਹੜੇ ਸੁਪਨੇ ਸਜਾਈ ਬੈਠਾ ਏ
ਜਿਹੜੇ ਵਹਿਮ ਬਣਾਈ ਬੈਠਾ ਏ
ਸਾਨੂੰ ਉਹਨਾਂ ਨਾਲ ਕੋਈ ਭਾਅ ਨਹੀਂ
ਜੇ ਤੈਨੂੰ ਸਾਡਾ ਚਾਅ ਨਹੀਂ
ਤਾਂ ਸਾਨੂੰ ਵੀ ਤੇਰੀ ਪਰਵਾਹ ਨਹੀਂ
ਤਾਂ ਸਾਨੂੰ ਵੀ ਤੇਰੀ ਪਰਵਾਹ ਨਹੀਂ
ਅਸੀਂ ਹਕੀਕਤ ਚ' ਜਿਉਣਾ ਜਾਣਦੇ ਹਾਂ
ਆਪਣਾ ਸੁੱਖ-ਦੁੱਖ ਹੰਢਾਉਣਾ ਜਾਣਦੇ ਹਾਂ
ਰੱਬ ਦੀ ਰਜ਼ਾ ਨੂੰ ਮਾਣਦੇ ਹਾਂ
ਚੰਗੇ-ਮਾੜੇ ਦੀ ਕੀਮਤ ਪਛਾਣਦੇ ਹਾਂ
ਤੇਰੀ ਵੀ ਕਦਰ ਕੀਤੀ ਏ
ਤਾਂ ਕੀਤਾ ਕੋਈ ਗੁਨਾਹ ਨਹੀਂ
ਆਪਣਾ ਸੁੱਖ-ਦੁੱਖ ਹੰਢਾਉਣਾ ਜਾਣਦੇ ਹਾਂ
ਰੱਬ ਦੀ ਰਜ਼ਾ ਨੂੰ ਮਾਣਦੇ ਹਾਂ
ਚੰਗੇ-ਮਾੜੇ ਦੀ ਕੀਮਤ ਪਛਾਣਦੇ ਹਾਂ
ਤੇਰੀ ਵੀ ਕਦਰ ਕੀਤੀ ਏ
ਤਾਂ ਕੀਤਾ ਕੋਈ ਗੁਨਾਹ ਨਹੀਂ
ਜੇ ਤੈਨੂੰ ਸਾਡਾ ਚਾਅ ਨਹੀਂ
ਤਾਂ ਸਾਨੂੰ ਵੀ ਤੇਰੀ ਪਰਵਾਹ ਨਹੀਂ
ਤਾਂ ਸਾਨੂੰ ਵੀ ਤੇਰੀ ਪਰਵਾਹ ਨਹੀਂ