ਵੇ ਮਾਹੀਆ Poem Thumbnail

ਵੇ ਮਾਹੀਆ

ਕਲਮ: ਨੀਲਮ ਭਗਤ
ਵੇ ਮਾਹੀਆ,ਤੂੰ ਏਨਾ ਨਹੀਂ ਸੋਹਣਾ
ਜਿਨਾਂ ਆਪਣੇ ਤੇ ਮਾਣ ਕਰੇਦੈਂ
ਵੇ ਓਦੋਂ ਮੈਨੂੰ ਚੰਗਾ ਲੱਗਦੈਂ
ਜਦ ਬੁੱਲੀਆ ਵਿੱਚ ਮੁਸਕਾਉਦੈਂ
ਵੇ ਓਦੋਂ ਮੈਨੂੰ ਚੰਗਾ ਲੱਗਦੈ
ਜਦ ਗੱਲ ਕੋਈ ਨਵੀਂ ਸੁਣਾਉਦੈਂ
ਵੇ ਓਦੋਂ ਮੈਨੂੰ ਚੰਗਾ ਲੱਗਦੈ
ਜਦ ਪਿਆਰ ਦੇ ਨਾਲ ਬੁਲਾਉਦੈਂ
ਵੇ ਓਦੋਂ ਮੈਨੂੰ ਚੰਗਾ ਲੱਗਦੈ
ਜਦ ਬਹਿ ਕੋਲ ਮੈਨੂੰ ਹੱਸਾਉਦੈਂ
ਵੇ ਮਾਹੀਆ, ਤੂੰ ਏਨਾ ਨਹੀਂ ਸੋਹਣਾ
ਜਿਨਾਂ ਆਪਣੇ ਤੇ ਮਾਣ ਕਰੇਦੈਂ