ਹੁੰਦੇ ਥੋੜੇ
ਕਲਮ: ਨੀਲਮ ਭਗਤ
ਜਿਹੜਾ ਸਭ ਦੇ ਹੱਕ ਲਈ ਲੜੇ
ਜਿਹੜਾ ਕਿਸੇ ਗੱਲ ਤੇ ਨਾ ਅੜੇ
ਜਿਸ ਨਾਲ ਹੋਣ ਲੋਕ ਖੜੇ
ਸਭ ਦੇ ਮਨ ਦੀਆਂ ਜੋ ਪੜੇ
ਇਹੋ ਜਿਹੇ ਹੁੰਦੇ ਇਨਸਾਨ ਥੋੜੇ
ਜਿਹੜਾ ਕਿਸੇ ਗੱਲ ਤੇ ਨਾ ਅੜੇ
ਜਿਸ ਨਾਲ ਹੋਣ ਲੋਕ ਖੜੇ
ਸਭ ਦੇ ਮਨ ਦੀਆਂ ਜੋ ਪੜੇ
ਇਹੋ ਜਿਹੇ ਹੁੰਦੇ ਇਨਸਾਨ ਥੋੜੇ
ਜਿਹੜੇ ਹਰ ਘਰ ਖੁਸ਼ੀਆਂ ਲਿਆਉਣ
ਰੋਦਿਆਂ ਨੂੰ ਚੁੱਪ ਕਰਾਉਣ
ਬੇਗਾਨਿਆਂ ਦਾ ਵੀ ਦਰਦ ਵੰਡਾਉਣ
ਸਭ ਨੂੰ ਮਿਲਦੇ ਦੋਵੇਂ ਹੱਥ ਜੋੜੇ
ਇਹੋ ਜਿਹੇ ਹੁੰਦੇ ਮਹਿਮਾਨ ਥੋੜੇ
ਰੋਦਿਆਂ ਨੂੰ ਚੁੱਪ ਕਰਾਉਣ
ਬੇਗਾਨਿਆਂ ਦਾ ਵੀ ਦਰਦ ਵੰਡਾਉਣ
ਸਭ ਨੂੰ ਮਿਲਦੇ ਦੋਵੇਂ ਹੱਥ ਜੋੜੇ
ਇਹੋ ਜਿਹੇ ਹੁੰਦੇ ਮਹਿਮਾਨ ਥੋੜੇ
ਜਿਸ ਦੀ ਚਾਰ ਦੀਵਾਰੀ 'ਚ ਹਾਸਾ ਹੋਵੇ
ਮੋਹ-ਪਿਆਰ ਵਾਲੀ ਸਾਂਝ ਹੋਵੇ
ਕਿਸੇ ਦੇ ਨੈਣਾਂ ਚੋਂ ਨਾਂ ਹੰਝੂ ਚੋਵੇ
ਕੋਈ ਕਿਸੇ ਦਾ ਨਾ ਹੋਂਸਲਾ ਤੋੜੇ
ਇਹੋ ਜਿਹੇ ਹੁੰਦੇ ਮਕਾਨ ਥੋੜੇ
ਮੋਹ-ਪਿਆਰ ਵਾਲੀ ਸਾਂਝ ਹੋਵੇ
ਕਿਸੇ ਦੇ ਨੈਣਾਂ ਚੋਂ ਨਾਂ ਹੰਝੂ ਚੋਵੇ
ਕੋਈ ਕਿਸੇ ਦਾ ਨਾ ਹੋਂਸਲਾ ਤੋੜੇ
ਇਹੋ ਜਿਹੇ ਹੁੰਦੇ ਮਕਾਨ ਥੋੜੇ
ਜਿਹੜੇ ਨਵੇਂ ਬਣਾਏ ਨਾਂ ਜਾਂਦੇ
ਬਣੇ ਮੁੜ ਮਿਟਾਏ ਨਾ ਜਾਂਦੇ
ਆਪਣੇ ਅਰਥ ਆਪ ਸਮਝਾਉਂਦੇ
ਸਭਨਾਂ ਨੂੰ ਮੰਜ਼ਿਲ ਵੱਲ ਮੋੜੇ
ਇਹੋ ਜਿਹੇ ਹੁੰਦੇ ਨਿਸ਼ਾਨ ਥੋੜੇ
ਬਣੇ ਮੁੜ ਮਿਟਾਏ ਨਾ ਜਾਂਦੇ
ਆਪਣੇ ਅਰਥ ਆਪ ਸਮਝਾਉਂਦੇ
ਸਭਨਾਂ ਨੂੰ ਮੰਜ਼ਿਲ ਵੱਲ ਮੋੜੇ
ਇਹੋ ਜਿਹੇ ਹੁੰਦੇ ਨਿਸ਼ਾਨ ਥੋੜੇ