ਨਹੀਂ ਹੁੰਦੇ Poem Thumbnail

ਨਹੀਂ ਹੁੰਦੇ

ਕਲਮ: ਨੀਲਮ ਭਗਤ
ਕਈ ਚਿਹਰੇ ਅਜਿਹੇ ਹੁੰਦੇ ਹਨ
ਜਿਨ੍ਹਾਂ ਦੇ ਕੋਈ ਨਕਾਬ ਨਹੀਂ ਹੁੰਦੇ
ਕਈ ਪੁੰਨ ਅਜਿਹੇ ਹੁੰਦੇ ਹਨ
ਜਿਨ੍ਹਾਂ ਦੇ ਕੋਈ ਖ਼ਿਤਾਬ ਨਹੀਂ ਹੁੰਦੇ
ਕਈ ਕਿੱਸੇ ਅਜਿਹੇ ਹੁੰਦੇ ਹਨ
ਜਿਨ੍ਹਾਂ ਦੇ ਕੋਈ ਕਿਤਾਬ ਨਹੀਂ ਹੁੰਦੇ
ਕਈ ਸੌਦੇ ਅਜਿਹੇ ਹੁੰਦੇ ਹਨ
ਜਿਨ੍ਹਾਂ ਦੇ ਕੋਈ ਹਿਸਾਬ ਨਹੀਂ ਹੁੰਦੇ
ਕਈ ਸਵਾਲ ਅਜਿਹੇ ਹੁੰਦੇ ਹਨ
ਜਿਨ੍ਹਾਂ ਦੇ ਕੋਈ ਜਵਾਬ ਨਹੀਂ ਹੁੰਦੇ