ਕੀ ਪਤਾ
ਕਲਮ: ਨੀਲਮ ਭਗਤ
ਕੀ ਪਤਾ ਕਿਵੇਂ ਦਾ ਹੋਣਾ
ਆਉਣ ਵਾਲਾ ਪੱਲ
ਕੀ ਪਤਾ ਕਿਵੇਂ ਦਾ ਬੀਤਣਾ
ਆਉਣ ਵਾਲਾ ਕੱਲ੍ਹ
ਆਉਣ ਵਾਲਾ ਪੱਲ
ਕੀ ਪਤਾ ਕਿਵੇਂ ਦਾ ਬੀਤਣਾ
ਆਉਣ ਵਾਲਾ ਕੱਲ੍ਹ
ਤੇਰੇ ਹੱਥ ਵਿੱਚ ਕੁਝ ਵੀ ਨਹੀਂ
ਤੂੰ ਬੱਸ,ਕਰਮ ਚੰਗੇ ਕਰਦਾ ਚੱਲ
ਤੂੰ ਬੱਸ,ਕਰਮ ਚੰਗੇ ਕਰਦਾ ਚੱਲ
ਕਿਸੇ ਦਾ ਨਾ ਦਿਲ ਤੂੰ ਤੋੜੀ
ਕਿਸੇ ਨੂੰ ਮਾੜੇ ਰਾਹ ਨਾ ਮੋੜੀ
ਉੱਪਰ ਵਾਲੇ ਤੇ ਛੱਡ ਦੇ
ਹਰ ਮੱਸਲੇ ਦਾ ਹੱਲ
ਕਿਸੇ ਨੂੰ ਮਾੜੇ ਰਾਹ ਨਾ ਮੋੜੀ
ਉੱਪਰ ਵਾਲੇ ਤੇ ਛੱਡ ਦੇ
ਹਰ ਮੱਸਲੇ ਦਾ ਹੱਲ
ਕੀ ਪਤਾ ਕਿਵੇਂ ਦਾ ਹੋਣਾ
ਆਉਣ ਵਾਲਾ ਪੱਲ
ਕੀ ਪਤਾ ਕਿਵੇਂ ਦਾ ਬੀਤਣਾ
ਆਉਣ ਵਾਲਾ ਕੱਲ੍ਹ
ਆਉਣ ਵਾਲਾ ਪੱਲ
ਕੀ ਪਤਾ ਕਿਵੇਂ ਦਾ ਬੀਤਣਾ
ਆਉਣ ਵਾਲਾ ਕੱਲ੍ਹ