ਮੁਲਾਕਾਤ ਕਰ
ਕਲਮ: ਨੀਲਮ ਭਗਤ
ਜ਼ਿਦਗੀ ਦੇ ਸਫ਼ਰ ਵਿੱਚ
ਕਈਆਂ ਨਾਲ ਮੁਲਾਕਾਤ ਹੁੰਦੀ ਏ
ਕਈਆਂ ਨਾਲ ਗੱਲ-ਬਾਤ ਹੁੰਦੀ ਏ
ਇਹ ਸਫ਼ਰ ਹੱਸਦੇ-ਖੇਡਦੇ ਪਾਰ ਕਰ
ਫੁਰਸਤ ਕੱਢ
ਕਦੇ ਆਪਣੇ ਨਾਲ ਮੁਲਾਕਾਤ ਕਰ
ਕੋਈ ਨਵੀਂ ਪੁਰਾਣੀ ਗੱਲ-ਬਾਤ ਕਰ
ਕਈਆਂ ਨਾਲ ਮੁਲਾਕਾਤ ਹੁੰਦੀ ਏ
ਕਈਆਂ ਨਾਲ ਗੱਲ-ਬਾਤ ਹੁੰਦੀ ਏ
ਇਹ ਸਫ਼ਰ ਹੱਸਦੇ-ਖੇਡਦੇ ਪਾਰ ਕਰ
ਫੁਰਸਤ ਕੱਢ
ਕਦੇ ਆਪਣੇ ਨਾਲ ਮੁਲਾਕਾਤ ਕਰ
ਕੋਈ ਨਵੀਂ ਪੁਰਾਣੀ ਗੱਲ-ਬਾਤ ਕਰ
ਗੱਲ-ਬਾਤ ਕਰ ਆਪਣੇ ਚਿਹਰੇ ਦੀ
ਖੁੱਲੇ-ਭੀੜੇ ਦਿਲ ਦੇ ਵਿਹੜੇ ਦੀ
ਕਈ ਨਵੇਂ-ਪੁਰਾਣੇ ਰਿਸ਼ਤਿਆਂ ਦੀ
ਕੁਝ ਰੱਬ ਵਰਗੇ ਫਰਿਸ਼ਤਿਆਂ ਦੀ
ਨਿਭਾਏ ਕਈ ਫ਼ਰਜ਼ਾ ਦੀ
ਰਹਿੰਦੇ ਕੁਝ ਕਰਜ਼ਾ ਦੀ
ਕੁਝ ਨਵੀਆਂ-ਪੁਰਾਣੀਆਂ ਯਾਦਾਂ ਦੀ
ਕਿਸੇ ਲਈ ਕੀਤੀਆਂ ਫ਼ਰਿਆਦਾਂ ਦੀ
ਖੁੱਲੇ-ਭੀੜੇ ਦਿਲ ਦੇ ਵਿਹੜੇ ਦੀ
ਕਈ ਨਵੇਂ-ਪੁਰਾਣੇ ਰਿਸ਼ਤਿਆਂ ਦੀ
ਕੁਝ ਰੱਬ ਵਰਗੇ ਫਰਿਸ਼ਤਿਆਂ ਦੀ
ਨਿਭਾਏ ਕਈ ਫ਼ਰਜ਼ਾ ਦੀ
ਰਹਿੰਦੇ ਕੁਝ ਕਰਜ਼ਾ ਦੀ
ਕੁਝ ਨਵੀਆਂ-ਪੁਰਾਣੀਆਂ ਯਾਦਾਂ ਦੀ
ਕਿਸੇ ਲਈ ਕੀਤੀਆਂ ਫ਼ਰਿਆਦਾਂ ਦੀ
ਗੱਲ-ਬਾਤ ਕਰ ਕਈ ਉੱਲਝੇ ਹੋਏ ਸਵਾਲਾਂ ਦੀ
ਮਨ 'ਚ ਬੈਠੇ ਕੁਝ ਖਿਆਲਾਂ ਦੀ
ਕਈ ਬੀਤ ਗਏ ਨਜ਼ਾਰਿਆਂ ਦੀ
ਕੁਝ ਅੱਖਾਂ ਦੇ ਤਾਰਿਆਂ ਦੀ
ਕਈ ਚੱਲ ਰਹੀਆਂ ਟਕਰਾਰਾਂ ਦੀ
ਕੁਝ ਆਉਣ ਵਾਲੀਆਂ ਬਹਾਰਾਂ ਦੀ
ਜ਼ਿੰਦਗੀ ਤਾਂ ਚੱਲਦੀ ਰਹਿੰਣੀ ਏ
ਤੂੰ ਮਨ ਅੰਦਰ ਨਾਂ ਘੁੱਟਣ ਭਰ
ਫੁਰਸਤ ਕੱਢ
ਕਦੇ ਆਪਣੇ ਨਾਲ ਮੁਲਾਕਾਤ ਕਰ
ਕੋਈ ਨਵੀਂ-ਪੁਰਾਣੀ ਗੱਲ-ਬਾਤ ਕਰ
ਮਨ 'ਚ ਬੈਠੇ ਕੁਝ ਖਿਆਲਾਂ ਦੀ
ਕਈ ਬੀਤ ਗਏ ਨਜ਼ਾਰਿਆਂ ਦੀ
ਕੁਝ ਅੱਖਾਂ ਦੇ ਤਾਰਿਆਂ ਦੀ
ਕਈ ਚੱਲ ਰਹੀਆਂ ਟਕਰਾਰਾਂ ਦੀ
ਕੁਝ ਆਉਣ ਵਾਲੀਆਂ ਬਹਾਰਾਂ ਦੀ
ਜ਼ਿੰਦਗੀ ਤਾਂ ਚੱਲਦੀ ਰਹਿੰਣੀ ਏ
ਤੂੰ ਮਨ ਅੰਦਰ ਨਾਂ ਘੁੱਟਣ ਭਰ
ਫੁਰਸਤ ਕੱਢ
ਕਦੇ ਆਪਣੇ ਨਾਲ ਮੁਲਾਕਾਤ ਕਰ
ਕੋਈ ਨਵੀਂ-ਪੁਰਾਣੀ ਗੱਲ-ਬਾਤ ਕਰ