ਅੱਕ ਗਏ ਹਾਂ, ਥੱਕ ਗਏ ਹਾਂ
ਕਲਮ: ਨੀਲਮ ਭਗਤ
ਅੱਕ ਗਏ ਹਾਂ, ਥੱਕ ਗਏ ਹਾਂ
ਉਲਝਣਾਂ ਦੇ ਵਿੱਚ ਫਸ ਗਏ ਹਾਂ
ਉਲਝਣਾਂ ਦੇ ਵਿੱਚ ਫਸ ਗਏ ਹਾਂ
ਉਂਝ ਤਾਂ ਜ਼ਿੰਦਗੀ ਚੱਲਦੀ ਪਈ ਏ
ਆਪਣੇ ਰੰਗ ਬਦਲਦੀ ਪਈ ਏ
ਇਸ ਦੇ ਰੰਗ ਵਿੱਚ ਰੰਗ ਗਏ ਹਾਂ
ਮਹੌਲ ਦੇ ਵਿੱਚ ਢਲ ਗਏ ਹਾਂ
ਭੱਜਦੀ ਜਾਂਦੀ ਦੁਨੀਆਂ ਵੇਖ
ਉਸ ਵਾਂਗ ਹੀ ਦੌੜ ਲਗਾਉਦੇ ਹਾਂ
ਕਦੇ ਰਸਤੇ ਦੇ ਵਿੱਚ ਰੁੱਕਦੇ ਹਾਂ
ਕਦੇ ਕੋਈ ਠੋਕਰ ਖਾਂਦੇ ਹਾਂ
ਵੰਨ-ਸੁਵੰਨੇ ਲੋਕ ਵੇਖ
ਕਦੇ ਤਾਂ ਰੋ ਪਏ ਹਾਂ, ਕਦੇ ਹੱਸ ਪਏ ਹਾਂ
ਆਪਣੇ ਰੰਗ ਬਦਲਦੀ ਪਈ ਏ
ਇਸ ਦੇ ਰੰਗ ਵਿੱਚ ਰੰਗ ਗਏ ਹਾਂ
ਮਹੌਲ ਦੇ ਵਿੱਚ ਢਲ ਗਏ ਹਾਂ
ਭੱਜਦੀ ਜਾਂਦੀ ਦੁਨੀਆਂ ਵੇਖ
ਉਸ ਵਾਂਗ ਹੀ ਦੌੜ ਲਗਾਉਦੇ ਹਾਂ
ਕਦੇ ਰਸਤੇ ਦੇ ਵਿੱਚ ਰੁੱਕਦੇ ਹਾਂ
ਕਦੇ ਕੋਈ ਠੋਕਰ ਖਾਂਦੇ ਹਾਂ
ਵੰਨ-ਸੁਵੰਨੇ ਲੋਕ ਵੇਖ
ਕਦੇ ਤਾਂ ਰੋ ਪਏ ਹਾਂ, ਕਦੇ ਹੱਸ ਪਏ ਹਾਂ
ਅੱਕ ਗਏ ਹਾਂ, ਥੱਕ ਗਏ ਹਾਂ
ਉਲਝਣਾਂ ਦੇ ਵਿੱਚ ਫਸ ਗਏ ਹਾਂ
ਉਲਝਣਾਂ ਦੇ ਵਿੱਚ ਫਸ ਗਏ ਹਾਂ
ਕਦੇ ਸੋਚਾਂ ਵਿੱਚ ਉੱਠਦੇ ਬਹਿੰਦੇ ਹਾਂ
ਕਦੇ ਚੁੱਪ-ਚਾਪ ਸਭ ਸਹਿੰਦੇ ਹਾਂ
ਕਦੇ ਸਭ ਕੁਝ ਚੰਗਾ ਲੱਗਦਾ ਏ
ਕਦੇ ਸਭ ਬੇਢੰਗਾ ਲੱਗਦਾ ਏ
ਕਦੇ ਰਿਸ਼ਤੇ ਪਿਆਰੇ ਲੱਗਦੇ ਨੇ
ਜਿਉਣ ਦੇ ਸਹਾਰੇ ਲੱਗਦੇ ਨੇ
ਕਦੇ ਇਹਨਾਂ ਤੋਂ ਮੁੱਖ ਮੋੜਦੇ ਹਾਂ
ਜਨਮਾਂ ਦੇ ਨਾਤੇ ਤੋੜਦੇ ਹਾਂ
ਰਿਸ਼ਤਿਆਂ ਦੀ ਦਲਦਲ ਵਿੱਚ
ਐਵੇਂ ਹੀ ਧਸ ਗਏ ਹਾਂ
ਕਦੇ ਚੁੱਪ-ਚਾਪ ਸਭ ਸਹਿੰਦੇ ਹਾਂ
ਕਦੇ ਸਭ ਕੁਝ ਚੰਗਾ ਲੱਗਦਾ ਏ
ਕਦੇ ਸਭ ਬੇਢੰਗਾ ਲੱਗਦਾ ਏ
ਕਦੇ ਰਿਸ਼ਤੇ ਪਿਆਰੇ ਲੱਗਦੇ ਨੇ
ਜਿਉਣ ਦੇ ਸਹਾਰੇ ਲੱਗਦੇ ਨੇ
ਕਦੇ ਇਹਨਾਂ ਤੋਂ ਮੁੱਖ ਮੋੜਦੇ ਹਾਂ
ਜਨਮਾਂ ਦੇ ਨਾਤੇ ਤੋੜਦੇ ਹਾਂ
ਰਿਸ਼ਤਿਆਂ ਦੀ ਦਲਦਲ ਵਿੱਚ
ਐਵੇਂ ਹੀ ਧਸ ਗਏ ਹਾਂ
ਅੱਕ ਗਏ ਹਾਂ, ਥੱਕ ਗਏ ਹਾਂ
ਉਲਝਣਾਂ ਦੇ ਵਿੱਚ ਫਸ ਗਏ ਹਾਂ
ਉਲਝਣਾਂ ਦੇ ਵਿੱਚ ਫਸ ਗਏ ਹਾਂ