Bachpan Diyan Nishanian
ਯਾਦਾਂ ਦਾ ਸਰਮਾਇਆ

ਬਚਪਨ ਦੀਆਂ ਨਿਸ਼ਾਨੀਆਂ

ਕਲਮ: ਨੀਲਮ ਭਗਤ
Home Kavita ਬਚਪਨ ਦੀਆਂ ਨਿਸ਼ਾਨੀਆਂ

ਮੇਰੇ ਬਚਪਨ ਦੀਆਂ ਕੁਝ ਨਿਸ਼ਾਨੀਆਂ

ਬੁਢਾਪੇ ਤੱਕ ਮੇਰੇ ਨਾਲ ਜਾਣਗੀਆਂ

ਨਵੀਆਂ ਆਸ਼ਾਵਾਂ ਤੇ ਸੱਧਰਾਂ ਨਾਲ

ਕਈ ਵਾਰ ਇਹ ਵੀ ਡਗ- ਮਗਾਉਣਗੀਆ

ਜਦ ਛੱਡ ਇਹਨਾਂ ਨੂੰ ਅਗਾਂਹ ਤੁਰਾਗੀ

ਬਾਹ ਫੜ੍ਹ ਮੇਰੀ ਨਾਲ ਆਉਣਗੀਆਂ

ਤੁਰਦੀ ਦੇ ਰੋਕ ਕੇ ਰਾਹ

ਲੰਬੇ ਰਾਹਾਂ ਵਿੱਚ ਅੜਚਨ ਪਾਉਣਗੀਆਂ

ਜਿਨ੍ਹਾਂ ਭੁੱਲਣਾ ਚਾਹਾਂਗੀ

ਓਨੀਆਂ ਹੀ ਮੈਨੂੰ ਯਾਦ ਆਉਣਗੀਆਂ

ਇਹ ਖੁਸ਼ੀਆਂ -ਹਾਸੇ ਉੱਡ-ਪੁੱਡ ਜਾਣਗੇ

ਮੇਰੇ ਦਿਲ ਦੀਆਂ ਰੀਝਾਂ

ਮੇਰੇ ਨਾਲ ਹੀ ਵੱਧਦੀਆਂ ਜਾਣਗੀਆਂ

ਮੇਰੇ ਬਚਪਨ ਦੀਆਂ ਕੁਝ ਨਿਸ਼ਾਨੀਆਂ ਬੁਢਾਪੇ ਤੱਕ ਮੇਰੇ ਨਾਲ ਜਾਣਗੀਆਂ