ਦਿਲ ਖੁਸ਼ ਰੱਖ - ਨੀਲਮ ਭਗਤ

ਦਿਲ ਖੁਸ਼ ਰੱਖ

ਕਲਮ: ਨੀਲਮ ਭਗਤ
ਇਹ ਦੁਨੀਆਂ ਰੰਗ-ਬਿਰੰਗੀ ਏ
ਕੁਝ ਭੈੜੀ ਏ,ਕੁਝ ਚੰਗੀ ਏ
ਇਸ ਦੇ ਚੱਕਰਾਂ ਵਿੱਚ ਨਾ ਫੱਸ
ਤੂੰ ਬੱਸ, ਦਿਲ ਆਪਣੇ ਨੂੰ ਖੁਸ਼ ਰੱਖ

ਸਭ ਮਤਲੱਬ ਦੇ ਲਈ ਜੁੜੇ ਨੇ
ਸਭ ਆਪਣੇ ਰਾਹ ਵੱਲ ਮੁੜੇ ਨੇ
ਕਿਸੇ ਵੱਲ ਨਾ ਬਹੁਤਾ ਨੱਸ
ਤੂੰ ਬੱਸ, ਦਿਲ ਆਪਣੇ ਨੂੰ ਖੁਸ਼ ਰੱਖ

ਕੋਈ ਕਿਸੇ ਦਾ ਦੁੱਖ ਘਟਾਉਂਦਾ ਨਹੀਂ
ਕੋਈ ਰੋਦਿਆਂ ਨੂੰ ਹਸਾਉਂਦਾ ਨਹੀਂ
ਆਪਣਾ ਦੁੱਖ ਕਿਸੇ ਨੂੰ ਵੀ ਨਾ ਦੱਸ
ਤੂੰ ਬੱਸ,ਦਿਲ ਆਪਣੇ ਨੂੰ ਖੁਸ਼ ਰੱਖ

ਜੋ ਬੀਜਿਆਂ ਉਹ ਵੱਢਣਾ ਪੈਂਣਾ
ਅੰਤ ਸਮੇਂ ਸਭ ਛੱਡਣਾ ਪੈਂਣਾ
ਬਹੁਤਾ ਵੀ ਨਾ ਅੈਵੇ ਹੱਸ
ਤੂੰ ਬੱਸ, ਦਿਲ ਆਪਣੇ ਨੂੰ ਖੁਸ਼ ਰੱਖ