ਪੰਜਾਬੀ ਕਵਿਤਾ

ਝੁਰਮਟ

ਲੇਖਿਕਾ: ਨੀਲਮ ਭਗਤ

ਮੇਰੇ ਨਾਲ ਦੇ ਝੁਰਮਟ ਵਿੱਚ ਕੁਝ ਹੋਰ ਆਏ

ਕੁਝ ਤੁਰ ਗਏ

ਮੇਰੇ ਦਿਲ ਦੇ ਝਰੋਖੇ ਵਿੱਚ ਕੁਝ ਯਾਦ ਰਹੇ

ਕੁਝ ਭੁੱਲ ਗਏ

ਜਿਹੜਾ ਰੱਬੀ ਝੁਰਮਟ ਬਣਿਆ ਸੀ

ਉਹ ਰੱਬ ਨੇ ਹੀ ਤੋੜ ਦਿੱਤਾ

ਪਤਾ ਨਹੀਂ ਕਿਸ-ਕਿਸ ਨੂੰ

ਕਿਹੜੇ- ਕਿਹੜੇ ਰਾਹ

ਮੌੜ ਦਿੱਤਾ

ਮੈਂ ਚਾਹਾਂ ਰੱਬ ਕਰੇ

ਇਹੋ ਜਿਹਾ ਝੁਰਮਟ ਫੇਰ ਬਣੇ

ਇਕੱਠੇ ਹੋ ਜਾਈਏ ਸਾਰੇ ਜਣੇ

ਮੇਰੇ ਦਿਲ ਦੇ ਝਰੋਖੇ ਵਿੱਚ ਇੱਕ ਯਾਦ ਰਹੇ ਨਾ ਭੁੱਲ ਹੋਵੇ

ਇੱਕ ਯਾਦ ਰਹੇ ਨਾ ਭੁੱਲ ਹੋਵੇ