Kive Bhullagi Us Raat Nu
ਰੂਹਾਨੀ ਯਾਦਾਂ

ਕਿਵੇਂ ਭੁੱਲਾਗੀ

ਕਲਮ: ਨੀਲਮ ਭਗਤ
Home Kavita ਕਿਵੇਂ ਭੁੱਲਾਗੀ

ਕਿਵੇਂ ਭੁੱਲਾਗੀ ਉਸ ਰਾਤ ਨੂੰ

ਖੁਸ਼ੀਆਂ ਦੀ ਬਰਸਾਤ ਨੂੰ

ਉਸ ਰਾਤ ਨੂੰ ਵੇਖੇ ਸਨ ਤਾਰੇ

ਪਹਿਲਾਂ ਤੋਂ ਵੱਧ

ਕੁਝ ਉੱਪਰ ਸਨ, ਕੁਝ ਹੇਠਾਂ ਸਨ

ਚਮਕਣ ਦਾ ਲੱਭਦੇ ਪਏ ਸਨ ਭੱਜ

ਇੰਞ ਚਮਕਦੇ ਵੇਖ ਉਹਨਾਂ ਨੂੰ

ਮੈਂ ਵੀ ਜਾ ਨਾਲ ਖਲੋ ਗਈ

ਏਨਾ ਪਿਆਰ ਦਿੱਤਾ ਉਹਨਾਂ ਨੇ

ਮੈਂ ਤਾਂ ਬੱਸ, ਉਹਨਾਂ ਦੀ ਹੋ ਗਈ

ਮੈਂ ਤਾਂ ਬੱਸ, ਉਹਨਾਂ ਦੀ ਹੋ ਗਈ

✧ ✧ ✧