ਪੰਜਾਬੀ ਸਾਹਿਤ
ਮਿਹਨਤ ਅਤੇ ਆਲਸ
ਕਲਮ: ਨੀਲਮ ਭਗਤ
ਜਦੋਂ ਹੱਥ ਆਲਸ ਦਾ ਫੜਿਆ
ਹੱਥ ਲੱਗੀਆਂ ਝਿੜਕਾਂ
ਘੂਰੀਆਂ, ਮੱਥੇ ਤਿਊੜੀਆਂ
ਜਦੋਂ ਮਿਹਨਤ ਦਾ ਪੱਲਾ ਫੜਿਆ
ਪੱਲੇ ਪੈ ਗਈਆਂ ਸੱਧਰਾਂ
ਖੁਸ਼ਹਾਲੀਆਂ, ਮਿੱਠੀਆਂ ਚੂਰੀਆਂ
ਜਦੋਂ ਕਿਸੇ ਨਾਲ ਹੱਸ ਕੇ ਬੋਲੇ
ਕੋਲ ਆ ਗਏ ਹਾਸੇ
ਰੌਣਕਾਂ, ਗੱਲਾਂ ਗੂੜੀਆਂ
ਜਦੋਂ ਕਿਸੇ ਤੋਂ ਦੂਰ ਹੋ ਗਏ
ਸਹਿਣੀਆਂ ਪੈ ਗਈਆਂ ਬਿਰਹਾ
ਮਜਬੂਰੀਆ, ਰਾਤਾਂ ਗੂੜੀਆਂ