ਪੰਜਾਬੀ ਕਵਿਤਾ
ਰਿਸ਼ਤੇ
ਲੇਖਿਕਾ: ਨੀਲਮ ਭਗਤ
ਇਹ ਕਿਹੋ ਜਿਹੇ ਰਿਸ਼ਤੇ ਨੇ
ਨਵਿਆਂ ਨਾਲ ਨਿਭਾਵਾਂ
ਪੁਰਾਣੇ ਟੁੱਟ ਜਾਂਦੇ ਨੇ
ਪੁਰਾਣਿਆਂ ਨਾਲ ਮੋਹ ਪਾਵਾਂ
ਨਵੇਂ ਰੁੱਸ ਜਾਂਦੇ ਨੇ
ਇਹ ਰਿਸ਼ਤੇ ਨਹੀਂ, ਸਮਝੌਤੇ ਨੇ
ਇਹ ਤੁਰਦੇ ਨਹੀਂ, ਖਲੌਤੇ ਨੇ
ਕੁਝ ਰਿਸ਼ਤੇ ਬੜੇ ਪਿਆਰੇ ਨੇ
ਕੁਝ ਰਿਸ਼ਤੇ ਬੜੇ ਨਿਆਰੇ ਨੇ
ਕੁਝ ਉਮਰਾਂ ਤੱਕ ਨਿਭਾਉਣੇ ਨੇ
ਕੁਝ ਰਸਤੇ ਵਿੱਚ ਛੁੱਟ ਜਾਣੇ ਨੇ
ਕੁਝ ਜਾਣੇ ਅਨਜਾਣੇ ਨੇ
ਕੁਝ ਨਵੇਂ ਬਣਾਉਣੇ ਨੇ
ਕੁਝ ਨੇ ਜੀਵਨ ਮਿੱਠਾ ਕਰ ਜਾਣਾ
ਕੁਝ ਨੇ ਮਿੱਠਾਸ ਨੂੰ ਜ਼ਹਿਰ ਬਣਾਉਣਾ