ਸਮਾਂ ਲੰਘਾ ਮਿੱਤਰਾ
ਕਲਮ: ਨੀਲਮ ਭਗਤ
ਜੱਗ ਤੋਂ ਬਹੁਤੀ ਉਮੀਦ ਨਾ ਲੱਗਾ ਮਿੱਤਰਾ
ਵੇਖੋ-ਵੇਖੀ ਸਮਾਂ ਲੰਘਾ ਮਿੱਤਰਾ
ਇਹ ਦੁਨੀਆਂ ਆਉਣੀ-ਜਾਣੀ ਏ
ਇੱਥੇ ਕੋਈ ਨਾ ਕਿਸੇ ਦਾ ਹਾਣੀ ਏ
ਸਭ ਨੇ ਆਪਣੀ ਕੀਤੀ ਹੰਢਾਉਣੀ ਏ
ਸਭ ਵਹਿਮ-ਭਰਮ ਹੱਟਾ ਮਿੱਤਰਾ
ਵੇਖੋ-ਵੇਖੀ ਸਮਾਂ ਲੰਘਾ ਮਿੱਤਰਾ
ਵੇਖੋ-ਵੇਖੀ ਸਮਾਂ ਲੰਘਾ ਮਿੱਤਰਾ
ਇਹ ਦੁਨੀਆਂ ਆਉਣੀ-ਜਾਣੀ ਏ
ਇੱਥੇ ਕੋਈ ਨਾ ਕਿਸੇ ਦਾ ਹਾਣੀ ਏ
ਸਭ ਨੇ ਆਪਣੀ ਕੀਤੀ ਹੰਢਾਉਣੀ ਏ
ਸਭ ਵਹਿਮ-ਭਰਮ ਹੱਟਾ ਮਿੱਤਰਾ
ਵੇਖੋ-ਵੇਖੀ ਸਮਾਂ ਲੰਘਾ ਮਿੱਤਰਾ
ਨਾ ਸੋਚਾਂ ਦੇ ਵਿੱਚ ਡੁੱਬਿਆ ਰਹਿ
ਨਾ ਚੰਗਾ-ਮਾੜਾ ਕਿਸੇ ਨੂੰ ਕਹਿ
ਸਿਮਰਨ ਕਰ, ਕਿੱਤੇ ਟਿੱਕ ਕੇ ਬਹਿ
ਵੇਖੀ ਕਿਤੇ ਨਾ ਜਾਵੇ ਮਨ ਢਹਿ
ਹੱਸ-ਖੇਡ ਕੇ ਜ਼ਿੰਦਗੀ ਹੰਢਾ ਮਿੱਤਰਾ
ਵੇਖੋ-ਵੇਖੀ ਸਮਾਂ ਲੰਘਾ ਮਿੱਤਰਾ
ਨਾ ਚੰਗਾ-ਮਾੜਾ ਕਿਸੇ ਨੂੰ ਕਹਿ
ਸਿਮਰਨ ਕਰ, ਕਿੱਤੇ ਟਿੱਕ ਕੇ ਬਹਿ
ਵੇਖੀ ਕਿਤੇ ਨਾ ਜਾਵੇ ਮਨ ਢਹਿ
ਹੱਸ-ਖੇਡ ਕੇ ਜ਼ਿੰਦਗੀ ਹੰਢਾ ਮਿੱਤਰਾ
ਵੇਖੋ-ਵੇਖੀ ਸਮਾਂ ਲੰਘਾ ਮਿੱਤਰਾ
ਇਹ ਚਾਰ ਦਿਨਾਂ ਦਾ ਮੇਲਾ ਏ
ਨਾਲ ਜਾਣਾ ਨਾ ਪੈਸਾ-ਧੇਲਾ ਏ
ਸਭ ਮਨ ਤੇਰੇ ਦਾ ਝਮੇਲਾ ਏ
ਜਿੱਥੇ ਜਾਣਾ ਪੈਣਾ ਇਕੱਲਾ ਏ
ਉੱਥੇ ਕੋਈ ਨਾ ਕਿਸੇ ਦਾ ਗਵਾਹ ਮਿੱਤਰਾ
ਵੇਖੋ-ਵੇਖੀ ਸਮਾਂ ਲੰਘਾ ਮਿੱਤਰਾ
ਨਾਲ ਜਾਣਾ ਨਾ ਪੈਸਾ-ਧੇਲਾ ਏ
ਸਭ ਮਨ ਤੇਰੇ ਦਾ ਝਮੇਲਾ ਏ
ਜਿੱਥੇ ਜਾਣਾ ਪੈਣਾ ਇਕੱਲਾ ਏ
ਉੱਥੇ ਕੋਈ ਨਾ ਕਿਸੇ ਦਾ ਗਵਾਹ ਮਿੱਤਰਾ
ਵੇਖੋ-ਵੇਖੀ ਸਮਾਂ ਲੰਘਾ ਮਿੱਤਰਾ
ਜੱਗ ਤੋਂ ਬਹੁਤੀ ਉਮੀਦ ਨਾ ਲੱਗਾ ਮਿੱਤਰਾ
ਵੇਖੋ-ਵੇਖੀ ਸਮਾਂ ਲੰਘਾ ਮਿੱਤਰਾ
ਵੇਖੋ-ਵੇਖੀ ਸਮਾਂ ਲੰਘਾ ਮਿੱਤਰਾ