Sikh Gae Haan Punjabi Poem

ਸਿੱਖ ਗਏ ਹਾਂ

ਕਲਮ: ਨੀਲਮ ਭਗਤ
ਇਕੱਲੇ ਰਹਿਣਾ ਸਿੱਖ ਗਏ ਹਾਂ
ਸਭ ਕੁਝ ਸਹਿਣਾ ਸਿੱਖ ਗਏ ਹਾਂ

ਤਾਨੇ- ਮਿਹਣੇ,ਗੁੱਸੇ-ਘੂਰੀਆਂ ਸਹਿ ਕੇ
ਕੁਝ ਨਾ ਕਹਿਣਾ ਸਿੱਖ ਗਏ ਹਾਂ

ਰੁੱਖੀ-ਸੁੱਖੀ, ਅੱਧੀ-ਪੂਰੀ
ਮੁਕੱਦਰਾਂ ਦਾ ਖਾਣਾ ਸਿੱਖ ਗਏ ਹਾਂ

ਝੱਖੜ, ਧੂੰਦਾ, ਸਿੱਖਰ ਦੁਪਿਹਰਾ
ਸਭ ਕੁਝ ਹੰਢਾਉਣਾ ਸਿੱਖ ਗਏ ਹਾਂ

ਹੰਝੂਆਂ,ਗਮਾਂ,ਉਦਾਸੀਆਂ ਦੇ ਨਾਲ
ਰਾਤਾਂ ਬਿਤਾਉਣਾ ਸਿੱਖ ਗਏ ਹਾਂ