ਤੁਰਦਾ ਚੱਲ
ਕਲਮ: ਨੀਲਮ ਭਗਤ
ਤੁਰਦਾ ਚੱਲ ਆਪਣੇ ਰਾਹ
ਜਦ ਤੱਕ ਚੱਲਦੇ ਨੇ ਸਾਹ
ਜਦ ਤੱਕ ਚੱਲਦੇ ਨੇ ਸਾਹ
ਹੱਸਦਾ ਖੇਡਦਾ ਪੈਂਡਾ ਮੁੱਕਾ
ਬਹਿ ਨਾ ਜਾਈ, ਕਿਤੇ ਢੇਰੀ ਢਾਹ
ਬਹਿ ਨਾ ਜਾਈ, ਕਿਤੇ ਢੇਰੀ ਢਾਹ
ਨੇਕੀ ਕਰ, ਚੰਗੇ ਕਰਮ ਕਮਾ
ਹਰ ਪਾਸੇ ਮਹਿਕਾਂ ਫੈਲਾਅ
ਹਰ ਪਾਸੇ ਮਹਿਕਾਂ ਫੈਲਾਅ
ਸਾਰਾ ਦਿਨ ਹੱਸ ਕੇ ਲੰਘਾ
ਰਾਤ ਸੋਹਣੇ ਸੁਪਨੇ ਸਜਾ
ਰਾਤ ਸੋਹਣੇ ਸੁਪਨੇ ਸਜਾ
ਫੁੱਲ ਵੇਖ ਖੁਸ਼ ਹੋ ਜਾ
ਕੰਢਿਆਂ ਦਾ ਵੀ ਦਰਦ ਵੰਡਾ
ਕੰਢਿਆਂ ਦਾ ਵੀ ਦਰਦ ਵੰਡਾ
ਮੁਸੀਬਤਾਂ ਸਾਰੀਆਂ ਨੂੰ ਲੈ ਢਾਹ
ਚਿਹਰੇ ਤੇ ਮੁਸਕਾਨ ਲਿਆ
ਚਿਹਰੇ ਤੇ ਮੁਸਕਾਨ ਲਿਆ
ਅੰਤ ਸਮੇਂ ਦਾ ਨਾ ਡਰ ਵਧਾ
ਅੱਜ ਰੀਝਾਂ ਨਾਲ ਹੰਢਾ
ਅੱਜ ਰੀਝਾਂ ਨਾਲ ਹੰਢਾ
ਤੁਰਦਾ ਚੱਲ ਆਪਣੇ ਰਾਹ
ਜਦ ਤੱਕ ਚੱਲਦੇ ਨੇ ਸਾਹ
ਜਦ ਤੱਕ ਚੱਲਦੇ ਨੇ ਸਾਹ