Featured Punjabi Poetry
ਯਾਦਾਂ
ਯਾਦ ਆਉਂਦੀ ਹੈ
ਕਲਮ: ਨੀਲਮ ਭਗਤ
ਬੀਤੇ ਪਲ
"
ਕਦੇ ਮੈਨੂੰ ਯਾਦ ਆਉਂਦੀ ਹੈ,
ਕੀਮਤ ਰਿਸ਼ਤਿਆਂ ਦੀ
ਕਦੇ ਯਾਦ ਆਉਂਦਾ
ਰਿਸ਼ਤਿਆਂ ਦਾ ਭਾਅ
❦
ਕਦੇ ਮੈਨੂੰ ਯਾਦ ਆਉਂਦੀ ਹੈ,
ਆਪਣੀਆਂ ਸੱਧਰਾਂ ਦੀ
ਕਦੇ ਯਾਦ ਆਉਂਦਾ
ਆਪਣਾ ਚਾਅ
ਕਦੇ ਮੈਨੂੰ ਯਾਦ ਆਉਂਦੀ ਹੈ,
ਬੀਤੇ ਦਿਨਾਂ ਦੀ
ਕਦੇ ਯਾਦ ਆਉਂਦਾ
ਇੱਕ ਨਿਸ਼ਾਨ
ਕਦੇ ਮੈਨੂੰ ਯਾਦ ਆਉਂਦੀ ਹੈ,
ਭੀੜ ਵਿਛੜਿਆਂ ਦੀ
ਕਦੇ ਯਾਦ ਆਉਂਦਾ
ਇੱਕ ਇਨਸਾਨ
ਕਦੇ ਮੈਨੂੰ ਯਾਦ ਆਉਂਦੀ ਹੈ,
ਇੱਕ ਸੁਪਨੇ ਦੀ
ਕਦੇ ਯਾਦ ਆਉਂਦਾ
ਫੁਰਨਾ ਜਿਹਾ
ਕਦੇ ਮੈਨੂੰ ਯਾਦ ਆਉਂਦੀ ਹੈ
ਬੀਤੇ ਵਰਿਆਂ ਦੀ
ਕਦੇ ਯਾਦ ਆਉਂਦਾ
ਜ਼ਿੰਦਗੀ ਵਰਗਾ ਇੱਕ ਦਿਨ ਜਿਹਾ
© Neelam Bhagat Poetry