ਔਖੇ ਨੇ ਰਾਹ

ਔਖੇ ਨੇ ਰਾਹ

ਕਲਮ: Neelam Bhagat
ਬੜੇ ਔਖੇ ਨੇ ਰਾਹ ਜੀ
ਕਿਸ ਨਾਲ ਕਰੀਏ ਸਲਾਹ ਜੀ
ਜਾਂ ਹੋ ਜਾਈਏ ਬੇਪਰਵਾਹ ਜੀ
ਛੇਤੀ ਨਾਲ ਪੈਂਡਾ ਦੇਈਏ ਮੁੱਕਾ ਜੀ
ਰਾਹ ਵਿੱਚ ਰੁਕੀਏ ਨਾ ਇੱਕ ਪੱਲ ਜੀ
ਜਦ ਤੱਕ ਮੁਸੀਬਤਾਂ ਨਾ ਜਾਣ ਟੱਲ ਜੀ
ਜਾਂ ਲੱਭੀਏ ਮਸਲਿਆਂ ਦਾ ਹੱਲ ਜੀ
ਛੇਤੀ ਨਾਲ ਤੁਰੀਏ ਮੰਜ਼ਿਲ ਵੱਲ ਜੀ
ਐਵੇਂ ਹੰਝੂ ਨਾ ਕਦੇ ਕੇਰੀਏ ਜੀ
ਨਵੇਂ ਮਸਲੇ ਨਾ ਹੋਰ ਛੇੜੀਏ ਜੀ
ਜਾਂ ਵਾਰੋ-ਵਾਰੀ ਮੁਸੀਬਤਾਂ ਨੂੰ ਘੇਰੀਏ ਜੀ
ਛੇਤੀ ਨਾਲ ਹਰ ਗੱਲ ਨਬੇੜੀਏ ਜੀ