ਦਿਨ ਮੁਹੱਬਤਾਂ ਵਾਲਾ ਆਇਆ

ਦਿਨ ਮੁਹੱਬਤਾਂ ਵਾਲਾ ਆਇਆ

ਕਲਮ: Neelam Bhagat
ਦਿਨ ਮੁਹੱਬਤਾਂ ਵਾਲਾ ਆਇਆ
ਸਭਨਾਂ ਦੇ ਮਨ ਨੂੰ ਭਾਇਆ
ਦਿਨ ਮੁਹੱਬਤਾਂ ਵਾਲਾ ਆਇਆ
ਸਭਨਾਂ ਦੇ ਮਨ ਨੂੰ ਭਾਇਆ
ਸਭ ਮਿਲ ਪਿਆਰ ਦਾ ਨਗ਼ਮਾ ਗਾਇਆ
ਸਭ ਵੈਰ ਵਿਰੋਧ ਮਿਟਾਇਆ
ਦਿਨ ਮੁਹੱਬਤਾਂ ਵਾਲਾ ਆਇਆ
ਸਭਨਾਂ ਦੇ ਮਨ ਨੂੰ ਭਾਇਆ
ਮਨ ਅੰਦਰ ਪ੍ਰੀਤ ਜਗਾਈ
ਇੱਕ ਨਵੀਂ ਰੀਤ ਚਲਾਈ
ਸੋਹਣਾ ਗੀਤ ਨਵਾਂ ਬਣਾਇਆ
ਸਭ ਨੇ ਦਿਲ ਦੇ ਨਾਲ ਗਾਇਆ
ਦਿਨ ਮੁਹੱਬਤਾਂ ਵਾਲਾ ਆਇਆ
ਸਭਨਾਂ ਦੇ ਮਨ ਨੂੰ ਭਾਇਆ
ਕਿਸੇ ਪਿਆਰ ਦਾ ਰੰਗ ਚੜਾਇਆ
ਕਿਸੇ ਦਿਲ ਨੂੰ ਬੜਾ ਸਮਝਾਇਆ
ਕਿਸੇ ਐਵੇਂ ਰੋਲਾ ਪਾਇਆ
ਕਿਸੇ ਰੁਸਿਆਂ ਨੂੰ ਮਨਾਇਆ
ਦਿਨ ਮੁਹੱਬਤਾਂ ਵਾਲਾ ਆਇਆ
ਸਭਨਾਂ ਦੇ ਮਨ ਨੂੰ ਭਾਇਆ
ਕੋਈ ਆਪਣੀ ਬੀਨ ਵਜਾਵੇ
ਡਿੱਗਦਾ ਢਹਿੰਦਾ ਘਰ ਨੂੰ ਜਾਵੇ
ਯਾਰਾ ਬੇਲੀਆਂ ਨੂੰ ਸਤਾਵੇ
ਕਿਸੇ ਰੋਣਕੀ ਮਾਹੋਲ ਬਣਾਇਆ
ਦਿਨ ਮੁਹੱਬਤਾਂ ਵਾਲਾ ਆਇਆ
ਸਭਨਾਂ ਦੇ ਮਨ ਨੂੰ ਭਾਇਆ
ਇਸ ਦਿਨ ਨੂੰ ਮੌਜ ਮਨਾਈਏ
ਨੱਚੀਏ ਤੇ ਸਭ ਨੂੰ ਨੱਚਾਈਏ
ਸਭ ਨਾਲ ਪ੍ਰੀਤਾਂ ਗੂੜੀਆਂ ਪਾਈਏ
ਯਾਦ ਰੱਖੀਏ ਪੱਲ ਬਿਤਾਇਆ
ਦਿਨ ਮੁਹੱਬਤਾਂ ਵਾਲਾ ਆਇਆ
ਸਭਨਾਂ ਦੇ ਮਨ ਨੂੰ ਭਾਇਆ
ਸਭ ਨੇ ਪਿਆਰ ਵਾਲਾ ਨਗ਼ਮਾ ਗਾਇਆ
ਸਭ ਵੈਰ ਵਿਰੋਧ ਮਿਟਾਇਆ
ਦਿਨ ਮੁਹੱਬਤਾਂ ਵਾਲਾ ਆਇਆ
ਸਭਨਾਂ ਦੇ ਮਨ ਨੂੰ ਭਾਇਆ
ਦਿਨ ਮੁਹੱਬਤਾਂ ਵਾਲਾ ਆਇਆ
ਸਭਨਾਂ ਦੇ ਮਨ ਨੂੰ ਭਾਇਆ
( ਨੀਲਮ ਭਗਤ )