ਦਿਨ ਜ਼ਿੰਦਗੀ ਦੇ ਚਾਰ
ਕਲਮ: Neelam Bhagat
ਹੱਸੋ-ਖੇਡੇ, ਨੱਚੋ-ਟੱਪੋ
ਦਿਨ ਜ਼ਿੰਦਗੀ ਦੇ ਚਾਰ
ਦਿਨ ਜ਼ਿੰਦਗੀ ਦੇ ਚਾਰ
ਰੱਜ ਕੇ ਕਮਾਓ,ਰੱਜ ਕੇ ਹੰਢਾਓ
ਬਹੁਤਾ ਕਰੋ ਨਾ ਸੋਚ ਵਿਚਾਰ
ਬਹੁਤਾ ਕਰੋ ਨਾ ਸੋਚ ਵਿਚਾਰ
ਕੋਈ ਛੋਟਾ ਹੋਵੇ ਜਾਂ ਵੱਡਾ ਹੋਵੇ
ਸਭ ਦਾ ਕਰੋ ਸਤਿਕਾਰ
ਸਭ ਦਾ ਕਰੋ ਸਤਿਕਾਰ
ਇੱਧਰ ਜਾਓ,ਉੱਧਰ ਜਾਓ
ਸਭ ਨੂੰ ਵੰਡਦੇ ਫਿਰੋ ਪਿਆਰ
ਸਭ ਨੂੰ ਵੰਡਦੇ ਫਿਰੋ ਪਿਆਰ
ਉੱਡਦੇ ਪੰਛੀ,ਖਿੜਦੇ ਫੁੱਲ
ਚਾਅ ਨਾਲ ਵੇਖੋ ਹਰ ਬਹਾਰ
ਚਾਅ ਨਾਲ ਵੇਖੋ ਹਰ ਬਹਾਰ
ਚੜੵਦਾ ਸੂਰਜ,ਢੱਲਦਾ ਸੂਰਜ
ਸਮਾਂ ਕੱਢ ਲਵੋ ਨਿਹਾਰ
ਸਮਾਂ ਕੱਢ ਲਵੋ ਨਿਹਾਰ
ਕੋਈ ਚੰਗਾ ਬੋਲੇ ਜਾਂ ਮਾੜਾ ਬੋਲੇ
ਕਰੋ ਨਾ ਕੋਈ ਟੱਕਰਾਰ
ਕਰੋ ਨਾ ਕੋਈ ਟੱਕਰਾਰ
ਖੁਸ਼ੀ ਜਾਵੇ ਜਾਂ ਗ਼ਮ ਆਵੇ
ਮੰਨਿਓ ਨਾ ਕਦੇ ਹਾਰ
ਮੰਨਿਓ ਨਾ ਕਦੇ ਹਾਰ
ਜਵਾਨੀ ਜਾਵੇ ਜਾਂ ਬੁਢਾਪਾ ਆਵੇ
ਸਦਾ ਰੱਖਿਓ ਚੰਗੇ ਵਿਚਾਰ
ਸਦਾ ਰੱਖਿਓ ਚੰਗੇ ਵਿਚਾਰ
ਪ੍ਰਭੂ ਦੇ ਸਿਮਰਨ ਲਈ
ਹਰ ਵੇਲੇ ਰਹੋ ਤਿਆਰ
ਹਰ ਵੇਲੇ ਰਹੋ ਤਿਆਰ
