ਫੁੱਲ ਵਰਗੀ ਕੁੜੀ
ਕਲਮ: Neelam Bhagat
ਫੁੱਲ ਵਰਗੀ ਕੁੜੀ
‘ਜੈਸਮੀਨ‘ ਨਾਮ ਦੀ
ਇੱਕ ਫੁੱਲ ਵਰਗੀ ਕੁੜੀ
ਇੱਕ ਫੁੱਲ ਵਰਗੀ ਕੁੜੀ
ਮਿੱਠੇ ਬੋਲ ਜਦ ਬੋਲਦੀ
ਸਭ ਨਾਲ ਪਾਵੇ ਸਾਂਝ ਗੂੜੀ
ਜਿੱਧਰ ਜਾਵੇ ਖੁਸ਼ਬੂ ਫੈਲਾਵੇ
ਪਾਵੇ ਨਾ ਕਦੇ ਮੱਥੇ ਘੂਰੀ
ਸਭ ਨਾਲ ਪਾਵੇ ਸਾਂਝ ਗੂੜੀ
ਜਿੱਧਰ ਜਾਵੇ ਖੁਸ਼ਬੂ ਫੈਲਾਵੇ
ਪਾਵੇ ਨਾ ਕਦੇ ਮੱਥੇ ਘੂਰੀ
ਫੁੱਲ ਵਰਗੀ ਕੁੜੀ
‘ਜੈਸਮੀਨ‘ ਨਾਮ ਦੀ
ਇੱਕ ਫੁੱਲ ਵਰਗੀ ਕੁੜੀ
ਇੱਕ ਫੁੱਲ ਵਰਗੀ ਕੁੜੀ
ਖਿੜ ਖਿੜਾ ਕੇ ਹੱਸੇ ਜਦ
ਵੰਡਦੀ ਫਿਰੇ ਮਿੱਠੀ ਚੂਰੀ
ਆਪਣੇ ਕੰਮ ਸਭ ਆਪ ਸਵਾਰੇ
ਘੁੰਮਦੀ ਫਿਰੇ ਦੁਨੀਆਂ ਪੂਰੀ
ਵੰਡਦੀ ਫਿਰੇ ਮਿੱਠੀ ਚੂਰੀ
ਆਪਣੇ ਕੰਮ ਸਭ ਆਪ ਸਵਾਰੇ
ਘੁੰਮਦੀ ਫਿਰੇ ਦੁਨੀਆਂ ਪੂਰੀ
ਫੁੱਲ ਵਰਗੀ ਕੁੜੀ
‘ਜੈਸਮੀਨ‘ ਨਾਮ ਦੀ
ਇੱਕ ਫੁੱਲ ਵਰਗੀ ਕੁੜੀ
ਇੱਕ ਫੁੱਲ ਵਰਗੀ ਕੁੜੀ
ਰੱਬਾ!ਇਸ ਨੂੰ ਖੁਸ਼ ਰੱਖੀ ਸਦਾ
ਕੋਈ ਰਹੇ ਨਾ ਇੱਛਾ ਅਧੂਰੀ
ਕੁੱਲ ਦੁਨੀਆਂ ਤੇ ਰਾਜ ਕਰੇ
ਦੇਦੇ ਇਸ ਨੂੰ ਸਾਰੀ ਮੰਜੂਰੀ
ਕੋਈ ਰਹੇ ਨਾ ਇੱਛਾ ਅਧੂਰੀ
ਕੁੱਲ ਦੁਨੀਆਂ ਤੇ ਰਾਜ ਕਰੇ
ਦੇਦੇ ਇਸ ਨੂੰ ਸਾਰੀ ਮੰਜੂਰੀ
ਫੁੱਲ ਵਰਗੀ ਕੁੜੀ
‘ਜੈਸਮੀਨ‘ ਨਾਮ ਦੀ
ਇੱਕ ਫੁੱਲ ਵਰਗੀ ਕੁੜੀ
ਇੱਕ ਫੁੱਲ ਵਰਗੀ ਕੁੜੀ
ਹੱਸਦੀ ਖੇਡਦੀ ਜਿੰਦਗੀ ਬਿਤਾਏ
ਰਹੇ ਨਾ ਕਦੇ ਕੋਈ ਮਜਬੂਰੀ
ਚੰਨ ਵਰਗੇ ਮੁੱਖੜੇ ਨੂੰ
ਲੱਗੇ ਨਾ ਕਿਸੇ ਦੀ ਨਜ਼ਰ ਬੂਰੀ
ਰਹੇ ਨਾ ਕਦੇ ਕੋਈ ਮਜਬੂਰੀ
ਚੰਨ ਵਰਗੇ ਮੁੱਖੜੇ ਨੂੰ
ਲੱਗੇ ਨਾ ਕਿਸੇ ਦੀ ਨਜ਼ਰ ਬੂਰੀ
ਫੁੱਲ ਵਰਗੀ ਕੁੜੀ
‘ਜੈਸਮੀਨ‘ ਨਾਮ ਦੀ
ਇੱਕ ਫੁੱਲ ਵਰਗੀ ਕੁੜੀ
ਇੱਕ ਫੁੱਲ ਵਰਗੀ ਕੁੜੀ
ਫੁੱਲ ਵਰਗੀ ਕੁੜੀ
‘ਜੈਸਮੀਨ‘ ਨਾਮ ਦੀ
ਇੱਕ ਫੁੱਲ ਵਰਗੀ ਕੁੜੀ
ਇੱਕ ਫੁੱਲ ਵਰਗੀ ਕੁੜੀ
ਫੁੱਲ ਵਰਗੀ ਕੁੜੀ
ਫੁੱਲ ਵਰਗੀ ਕੁੜੀ
ਫੁੱਲ ਵਰਗੀ ਕੁੜੀ
(ਨੀਲਮ ਭਗਤ)
