ਕਦਮ ਕਦਮ ਤੇ ਨਾਜ਼ ਕਰ
ਕਲਮ: Neelam Bhagat
ਕਦਮ ਕਦਮ ਤੇ ਨਾਜ਼ ਕਰ
ਕਦਮ ਕਦਮ ਤੇ ਨਾਜ਼ ਕਰ
ਹਿੰਮਤ ਵਧਾ,ਜੋਸ਼ ਭਰ
ਤੰਦਰੁਸਤੀ ਹੀ ਪੁੰਜੀ ਹੈ
ਇਸ ਨਾਲ ਭੰਡਾਰ ਭਰ
ਹਿੰਮਤ ਵਧਾ,ਜੋਸ਼ ਭਰ
ਤੰਦਰੁਸਤੀ ਹੀ ਪੁੰਜੀ ਹੈ
ਇਸ ਨਾਲ ਭੰਡਾਰ ਭਰ
ਸਾਰੇ ਸਮੁੰਦਰ ਪਾਰ ਕਰ
ਹੌਂਸਲਿਆਂ ਦੀ ਮਿਸਾਲ ਬਣ
ਚੰਨ ਤਾਰੇ ਹੱਥਾਂ ਨਾਲ ਫੜ
ਅਕਾਸ਼ ਮੁੱਠੀ ਵਿੱਚ ਕਰ
ਹੌਂਸਲਿਆਂ ਦੀ ਮਿਸਾਲ ਬਣ
ਚੰਨ ਤਾਰੇ ਹੱਥਾਂ ਨਾਲ ਫੜ
ਅਕਾਸ਼ ਮੁੱਠੀ ਵਿੱਚ ਕਰ
ਹਵਾਵਾਂ ਦੇ ਨਾਲ ਤੁਰਦਾ ਜਾਹ
ਜਿੱਤਾ ਦੇ ਵਿੱਚ ਖੂਬਦਾ ਜਾਹ
ਹਾਰ ਖਿੜੇ ਮੱਥੇ ਸਹਿ
ਚੜਦੀ ਕਲਾ ‘ਚ ਰਹਿ
ਜਿੱਤਾ ਦੇ ਵਿੱਚ ਖੂਬਦਾ ਜਾਹ
ਹਾਰ ਖਿੜੇ ਮੱਥੇ ਸਹਿ
ਚੜਦੀ ਕਲਾ ‘ਚ ਰਹਿ
ਖੰਭ ਲੱਗਾ ਉੱਡਦਾ ਜਾਹ
ਬੇਫਿਕਰ ਜ਼ਿੰਦਗੀ ਬਿਤਾ
ਸਿਹਤ ਆਪਣੀ ਨੂੰ ਸੰਭਾਲ
ਕਰਦਾ ਜਾਹ ਨਵੇਂ ਕਮਾਲ
ਬੇਫਿਕਰ ਜ਼ਿੰਦਗੀ ਬਿਤਾ
ਸਿਹਤ ਆਪਣੀ ਨੂੰ ਸੰਭਾਲ
ਕਰਦਾ ਜਾਹ ਨਵੇਂ ਕਮਾਲ
ਜਿੱਧਰ ਜਾਹ ਰੋਣਕਾਂ ਲੱਗਾ
ਪ੍ਰੀਤਾਂ ਵਾਲਾ ਰਾਗ ਵਜਾ
ਦੁਨੀਆਂ ਸਾਰੀ ਘੁੰਮ ਲੈ
ਕੁਦਰਤ ਦਾ ਮੱਥਾ ਚੁੰਮ ਲੈ
ਪ੍ਰੀਤਾਂ ਵਾਲਾ ਰਾਗ ਵਜਾ
ਦੁਨੀਆਂ ਸਾਰੀ ਘੁੰਮ ਲੈ
ਕੁਦਰਤ ਦਾ ਮੱਥਾ ਚੁੰਮ ਲੈ
ਨਵੀਂ ਉਮੰਗ ਭਰ ਦਿੱਖਾ
ਨਿਤ ਨਵੇਂ ਰਾਹ ਬਣਾ
ਰਾਤ ਸੋਹਣੇ ਸੁਪਨੇ ਸਜਾ
ਕਦਮ ਨਾ ਪਿੱਛੇ ਹਟਾ
ਨਿਤ ਨਵੇਂ ਰਾਹ ਬਣਾ
ਰਾਤ ਸੋਹਣੇ ਸੁਪਨੇ ਸਜਾ
ਕਦਮ ਨਾ ਪਿੱਛੇ ਹਟਾ
ਸੁਰੀਲਾ ਹਰ ਗੀਤ ਬਣਾ
ਨੱਚਦਾ ਝੂਮਦਾ ਗਾਉਂਦਾ ਜਾਹ
ਫੁੱਲਾ ਵਾਂਗ ਮਹਿਕਾਂ ਵੰਡ
ਸਿੱਖ ਲੈ ਜਿਉਣੇ ਦੇ ਢੰਗ
ਨੱਚਦਾ ਝੂਮਦਾ ਗਾਉਂਦਾ ਜਾਹ
ਫੁੱਲਾ ਵਾਂਗ ਮਹਿਕਾਂ ਵੰਡ
ਸਿੱਖ ਲੈ ਜਿਉਣੇ ਦੇ ਢੰਗ
ਮੁਸ਼ਕਿਲਾਂ ਵੇਖ ਨਾਂ ਘਬਰਾ
ਕੱਢ ਹੱਲ ਸਿਰ ਉੱਠਾ
ਔਕੜਾ ਤੋਂ ਕਦੇ ਨਾਂ ਡਰ
ਜ਼ਿੰਦਗੀ ਨੂੰ ਪਿਆਰ ਕਰ
ਕੱਢ ਹੱਲ ਸਿਰ ਉੱਠਾ
ਔਕੜਾ ਤੋਂ ਕਦੇ ਨਾਂ ਡਰ
ਜ਼ਿੰਦਗੀ ਨੂੰ ਪਿਆਰ ਕਰ
ਕਦਮ ਕਦਮ ਤੇ ਨਾਜ਼ ਕਰ
ਹਿੰਮਤ ਵਧਾ, ਜੋਸ਼ ਭਰ
ਹਿੰਮਤ ਵਧਾ, ਜੋਸ਼ ਭਰ
( ਨੀਲਮ ਭਗਤ )
