ਆਪਣੇ ਨਾਲ ਇਨਸਾਫ਼ ਕੀਤਾ
ਕਲਮ: Neelam Bhagat
ਜਾਹ ਅਸੀਂ ਸਭ ਛੱਡ ਦਿੱਤਾ, ਝੂਠਾ ਵਹਿਮ ਕੱਢ ਦਿੱਤਾ।
ਰਾਤਾਂ ਦੀਆਂ ਨੀਦਾਂ ਬਚਾ ਲਾਈਆ, ਰੀਝਾਂ ਸਾਰੀਆਂ ਲਾਹ ਲਾਈਆ।
ਗ਼ਮ ਸਾਰੇ ਵੇਚ ਖਾਦੇ, ਖੁਸ਼ੀਆਂ ਸਭ ਕਮਾ ਲਾਈਆ।
ਨਵੇਂ ਚਾਅ ਸਜਾਉਣ ਲਈ, ਦਿਲ ਦਾ ਸ਼ੀਸ਼ਾ ਸਾਫ਼ ਕੀਤਾ।
ਇੰਝ ਅਸੀਂ ਆਪਣੇ ਨਾਲ ਇਨਸਾਫ਼ ਕੀਤਾ।

ਤੁਸੀਂ ਮੂੰਹ ਮੋੜ ਕੇ ਬਹਿ ਗਏ, ਅਸੀਂ ਚੁੱਪ ਕਰ ਸਭ ਸਹਿ ਗਏ।
ਨਾ ਤੈਨੂੰ ਕੋਈ ਸਜ਼ਾ ਦਿੱਤੀ, ਨਾ ਮਾੜਾ ਬੋਲ ਕੋਈ ਕਹਿ ਗਏ।
ਆਪਣਾ ਆਪ ਬਚਾ ਲਿਆ, ਅੱਖਾਂ ਤੇ ਪਿਆ ਪਰਦਾ ਹੱਟਾ ਲਿਆ।
ਬੋਝ ਮਨ ਤੋਂ ਲਾਹ ਦਿੱਤਾ, ਜਾਹ ਤੈਨੂੰ ਮਾਫ਼ ਕੀਤਾ।
ਇੰਝ ਅਸੀਂ ਆਪਣੇ ਨਾਲ ਇਨਸਾਫ਼ ਕੀਤਾ।
ਨਾ ਤੈਨੂੰ ਕੋਈ ਸਜ਼ਾ ਦਿੱਤੀ, ਨਾ ਮਾੜਾ ਬੋਲ ਕੋਈ ਕਹਿ ਗਏ।
ਆਪਣਾ ਆਪ ਬਚਾ ਲਿਆ, ਅੱਖਾਂ ਤੇ ਪਿਆ ਪਰਦਾ ਹੱਟਾ ਲਿਆ।
ਬੋਝ ਮਨ ਤੋਂ ਲਾਹ ਦਿੱਤਾ, ਜਾਹ ਤੈਨੂੰ ਮਾਫ਼ ਕੀਤਾ।
ਇੰਝ ਅਸੀਂ ਆਪਣੇ ਨਾਲ ਇਨਸਾਫ਼ ਕੀਤਾ।
ਤੁਸੀਂ ਮੁੜ ਸਾਡੇ ਵੱਲ ਆ ਗਏ, ਦਿਲ ਦਿਮਾਗ ਤੇ ਛਾ ਗਏ।
ਅਸੀਂ ਆਪਣਾ ਸਮਝ ਅਪਣਾ ਲਿਆ, ਮੋਹ ਦਾ ਰੰਗ ਚੜਾ ਲਿਆ।
ਦਿਲ ਦੇ ਜ਼ਖਮ ਭਰ ਦਿੱਤੇ, ਬੀਤੇ ਪੱਲ ਨਹੀਂ ਕਦੇ ਯਾਦ ਕੀਤੇ।
ਰੋਣਾ ਸਾਰਾ ਛੱਡ ਕੇ, ਸੁਲਗਦੇ ਹੰਝੂਆਂ ਨੂੰ ਭਾਫ਼ ਕੀਤਾ।
ਇੰਝ ਅਸੀਂ ਆਪਣੇ ਨਾਲ ਇਨਸਾਫ਼ ਕੀਤਾ।
(ਨੀਲਮ ਭਗਤ)