ਭੁਲੇਖਾ

ਭੁਲੇਖਾ

ਕਲਮ: Neelam Bhagat
ਕਿਸੇ ਦੇ ਮਨ ‘ਚ ਵੱਸਦੀਆਂ ਆਸ਼ਾਵਾਂ ਨੂੰ
ਤੇਜ਼ ਚੱਲਦੀਆਂ ਹਵਾਵਾਂ ਨੂੰ
ਦਿਸ ਜਾਣ ਦਾ
ਉੱਡ ਜਾਣ ਦਾ
ਝੱਪਲਾ ਸਹੀ,ਭੁਲੇਖਾ ਸਹੀ
ਕੁਝ ਤਾਂ ਹੈ।
ਪੰਛੀਆਂ ਵਾਂਗ ਉੱਡਣ ਦਾ
ਉੱਚੇ ਅੰਬਰੀ ਪੁੱਜਣ ਦਾ
ਇਹਨਾਂ ਲੱਛੀਆਂ ਨੂੰ
ਇਹਨਾਂ ਮੱਛੀਆਂ ਨੂੰ
ਝੱਪਲਾ ਸਹੀ,ਭੁਲੇਖਾ ਸਹੀ
ਕੁਝ ਤਾਂ ਹੈ।
ਇੱਕ ਖੰਭ ਕੱਟੀ ਮੁਟਿਆਰ ਨੂੰ
ਸੋਹਣੀ ਸੁੱਘੜ ਨਾਰ ਨੂੰ
ਸੁਪਨੇ ਸਜਾਉਣ ਦਾ
ਕੁਝ ਕਰ ਦਿਖਾਉਣ ਦਾ
ਝੱਪਲਾ ਸਹੀ,ਭੁਲੇਖਾ ਸਹੀ
ਕੁਝ ਤਾਂ ਹੈ।
ਨੀਲਮ ਭਗਤ