ਹੋਲੀ ਦੇ ਰੰਗਾਂ ਜਿਹੀ

ਹੋਲੀ ਦੇ ਰੰਗਾਂ ਜਿਹੀ

ਕਲਮ: Neelam Bhagat
ਹੋਲੀ ਦੇ ਰੰਗਾਂ ਜਿਹੀ ਬਣ ਜਾਵੇ ਜ਼ਿੰਦਗੀ
ਹਰ ਪਾਸੇ ਰੰਗੋਲੀਆਂ ਸਜਾਵੇ ਜ਼ਿੰਦਗੀ
ਸੱਤ ਰੰਗੀ ਪੀਂਘ ਚੜਾਵੇ ਜ਼ਿੰਦਗੀ
ਇੰਦਰ ਧਨੁਸ਼ ਜਿਹੇ ਰੰਗ ਦਿਖਾਵੇ ਜ਼ਿੰਦਗੀ
ਲਾਲ ਗੁਲਾਲ ਜਿਹੀਆਂ ਖੁਸ਼ੀਆਂ ਲਗਾਵੇ ਜ਼ਿੰਦਗੀ
ਹਰਿਆਵਲ ਵਾਂਗ ਰੂਹਾਂ ਨੂੰ ਮਹਿਕਾਵੇ ਜ਼ਿੰਦਗੀ
ਨੀਲੇ ਅੰਬਰੀ ਉੱਡਣਾ ਸਿਖਾਵੇ ਜ਼ਿੰਦਗੀ
ਪੀਲੀ ਬਸੰਤ ਵੇਖ ਨੱਚੇ ਗਾਵੇ ਜ਼ਿੰਦਗੀ
ਸੰਤਰੀ ਰੰਗ ਜਿਹਾ ਜੋਸ਼ ਭਰ ਜਾਵੇ ਜ਼ਿੰਦਗੀ
ਸਫ਼ੇਦ ਜਿਹੇ ਸ਼ੁੱਧ ਰਿਸ਼ਤੇ ਨਿਭਾਵੇ ਜ਼ਿੰਦਗੀ
ਰੰਗਾਂ ਦਾ ਸੋਹਣਾ ਸੁਮੇਲ ਬਣ ਜਾਵੇ ਜ਼ਿੰਦਗੀ
ਹਰ ਰੰਗ ਚਾਅ ਨਾਲ ਹੰਢਾਵੇ ਜ਼ਿੰਦਗੀ
ਪ੍ਰੀਤ ਰੰਗ ਸਭ 'ਤੇ ਛਿੜਕਾਵੇ ਜ਼ਿੰਦਗੀ
ਕੁਝ ਸੁਨਹਿਰੀ ਯਾਦਾਂ ਛੱਡ ਜਾਵੇ ਜ਼ਿੰਦਗੀ
ਹੋਲੀ ਦੇ ਰੰਗਾਂ ਜਿਹੀ ਬਣ ਜਾਵੇ ਜ਼ਿੰਦਗੀ
ਹਰ ਪਾਸੇ ਰੰਗੋਲੀਆਂ ਸਜਾਵੇ ਜ਼ਿੰਦਗੀ