ਕੲੀ ਵਾਰ
ਕਲਮ: Neelam Bhagat
ਕੲੀ ਵਾਰ ਕੁਝ ਲੋਕ,ਰੱਬ ਵਰਗੇ ਮਿਲ ਜਾਂਦੇ ਨੇ
ਕੲੀ ਵਾਰ ਕੁਝ ਲੋਕ, ਜ਼ਿੰਦਗੀ ਸਾਡੀ ਬਣ ਜਾਂਦੇ ਨੇ
ਕੲੀ ਵਾਰ ਕੁਝ ਲੋਕ, ਜ਼ਿੰਦਗੀ ਸਾਡੀ ਬਣ ਜਾਂਦੇ ਨੇ
ਉਹ ਸਾਨੂੰ ਜਿਉਣ ਦੇ ਢੰਗ ਸਿੱਖਾਂ ਜਾਂਦੇ ਨੇ
ਸਾਨੂੰ ਸਾਡੇ ਨਾਲ ਮਿਲਾ ਜਾਂਦੇ ਨੇ
ਸਾਨੂੰ ਸਾਡੇ ਨਾਲ ਮਿਲਾ ਜਾਂਦੇ ਨੇ
ਉਹ ਫਰਿਸ਼ਤਿਆਂ ਵਾਂਗ ਲੱਗਦੇ ਨੇ
ਉਹ ਹਰ ਤਸਵੀਰ 'ਚ ਫੱਬਦੇ ਨੇ
ਉਹ ਹਰ ਤਸਵੀਰ 'ਚ ਫੱਬਦੇ ਨੇ
ਉਹਨਾਂ ਨਾਲ ਇੱਕ ਸਾਂਝ ਨਿਆਰੀ ਲੱਗਦੀ ਏ
ਹਰ ਸ਼ੈਅ ਪਿਆਰੀ ਲੱਗਦੀ ਏ
ਹਰ ਸ਼ੈਅ ਪਿਆਰੀ ਲੱਗਦੀ ਏ
ਉਹ ਕਦੇ ਰਾਹ 'ਚ ਉਡੀਕਾਂ ਕਰਦੇ ਨੇ
ਕਦੇ ਹੋਲੀ-ਹੋਲੀ ਤੁਰਦੇ ਨੇ
ਕਦੇ ਹੋਲੀ-ਹੋਲੀ ਤੁਰਦੇ ਨੇ
ਉਹ ਕਦੇ ਦਰਦ ਕੋਈ ਵੰਡਾਉਂਦੇ ਨੇ
ਕਦੇ ਸੁੱਖ ਦੀ ਆਸ ਜਗਾਉਂਦੇ ਨੇ
ਕਦੇ ਸੁੱਖ ਦੀ ਆਸ ਜਗਾਉਂਦੇ ਨੇ
ਉਹ ਸਦਾ ਲੲੀ ਦਿਲ ਵਿੱਚ ਵੱਸ ਜਾਂਦੇ ਨੇ
ਜਿਹੜੇ ਰੂਹ ਦੀ ਖੁਰਾਕ ਬਣ ਜਾਂਦੇ ਨੇ
ਜਿਹੜੇ ਰੂਹ ਦੀ ਖੁਰਾਕ ਬਣ ਜਾਂਦੇ ਨੇ
