ਪਹੇਲੀ

ਪਹੇਲੀ

ਕਲਮ: Neelam Bhagat
ਇੱਕ ਕੋਮਲ ਜਿਹੇ ਫੁੱਲ ਵਰਗੀ ਕੁੜੀ
ਜਿਸ ਦੇ ਨੈਣਾਂ 'ਚ ਰੋਸ਼ਨੀ ਭਰੀ
ਮੁੱਖ ਜਿਸ ਦਾ ਚੰਨ ਵਾਂਗ ਚਮਕੇ
ਮੱਥਾ ਜਿਸ ਦਾ ਤਾਰਿਆਂ ਵਾਂਗ ਦਮਕੇ
ਇੱਕ ਨਾਂ ਬੁੱਝੀ ਜਾ ਸਕਣ ਵਾਲੀ
ਪਹੇਲੀ ਜਿਹੀ ਹੀ ਲੱਗਦੀ ਹੈ।
ਇੱਕ ਕੁੜੀ ਜਿਸ ਦਾ ਕੱਦ ਹੈ ਸੋਹਣਾ ਉੱਚਾ
ਜਿਸ ਦਾ ਮਨ ਹੈ ਬਿੱਲਕੁਲ ਸੁੱਚਾ
ਜਿਸ ਦਾ ਤਨ ਹੈ ਪਵਿੱਤਰ ਵਾਂਗ ਗੰਗਾ
ਘੇਰਿਆ ਹੈ ਜਿਸ ਨੂੰ ਸੰਗਾ
ਇੱਕ ਨਾਂ ਬੁੱਝੀ ਜਾ ਸਕਣ ਵਾਲੀ
ਪਹੇਲੀ ਜਿਹੀ ਹੀ ਲੱਗਦੀ ਹੈ
ਇੱਕ ਕੁੜੀ ਜਿਸ ਨੂੰ ਮਾਂ ਨੇ ਜਾਇਆ
ਸ਼ਰਮ ਦਾ ਚੋਲਾਂ ਜਨਮ ਤੋਂ ਪਾਇਆ
ਘਰ ਉਸ ਲਈ ਜੇਲ੍ਹ ਬਣਾਇਆ
ਖਿੜੵ ਸਕੀ ਨਾਂ ਜਿਸ ਦੀ ਕਾਇਆ
ਇੱਕ ਨਾਂ ਬੁੱਝੀ ਜਾ ਸਕਣ ਵਾਲੀ
ਪਹੇਲੀ ਜਿਹੀ ਹੀ ਲੱਗਦੀ ਹੈ