ਰੁੱਸ ਨਾ ਜਾਏ

ਰੁੱਸ ਨਾ ਜਾਏ

ਕਲਮ: Neelam Bhagat
ਤੇਰੇ ਨਾਮ ਨਾਲ,ਕਦੇ ਨਾਮ ਨਹੀਂ ਜੋੜਿਆ।
ਰੁੱਸ ਨਾ ਜਾਏ,ਤਾਂ ਨਹੀਂ ਜੋੜਿਆ।
ਤੇਰਾ ਦਿੱਤਾ ਗੁਲਾਬ,ਕਦੇ ਨਹੀਂ ਮੋੜਿਆ।
ਮੁਰਝਾ ਨਾਂ ਜਾਏ,ਤਾਂ ਨਹੀਂ ਮੋੜਿਆ।
ਤੇਰਾ ਕੋਮਲ ਦਿਲ,ਕਦੇ ਨਹੀਂ ਤੋੜਿਆ।
ਸੱਚੀ ਟੁੱਟ ਨਾਂ ਜਾਏ,ਤਾਂ ਨਹੀਂ ਤੋੜਿਆ।
ਤੇਰੇ ਰਾਹ ਵੱਲ ਨਹੀਂ,ਕਿਸੇ ਨੂੰ ਤੋਰਿਆ।
ਕੁਰਾਹੇ ਨਾਂ ਪੈ ਜਾਏ,ਤਾਂ ਨਹੀਂ ਤੋਰਿਆ।
ਜ਼ਖਮਾਂ ਦੇ ਰਿਸਣ ,ਬਾਰੇ ਪਤਾ ਏ।
ਜ਼ਖਮਾਂ 'ਤੇ ਲੂਣ,ਤਾਂ ਨਹੀਂ ਭੋਰਿਆ।
ਵੇਖ ਕਦੇ ਨਾਂ,ਦੁੱਖੀ ਹੋ ਜਾਈ।
ਅੱਖਾਂ 'ਚੋਂ ਨੀਰ ,ਤਾਂ ਨਹੀਂ ਰੋੜਿਆ।
ਨੀਲਮ ਭਗਤ