ਤੇਰੇ ਕਰਕੇ ਹੱਸਦੀ ਹਾਂ

ਤੇਰੇ ਕਰਕੇ ਹੱਸਦੀ ਹਾਂ

ਕਲਮ: Neelam Bhagat
ਦਿਲ ਅੰਦਰ ਨੇ ਜ਼ਖਮ ਭਰੇ
ਕੁਝ ਸੁੱਕੇ ਨੇ,ਕੁਝ ਨੇ ਹਰੇ
ਕੁਝ ਹੋਲੀ- ਹੋਲੀ ਰਿੱਸਦੇ ਨੇ
ਕੁਝ ਰਿੱਸਦੇ ਨੇ ਤੇਜ਼ ਬੜੇ
ਇਹਨਾਂ ਬਾਰੇ ਕਿਸੇ ਨੂੰ ਨਾਂ ਦੱਸਦੀ ਹਾਂ
ਇੱਕ ਤੇਰੇ ਕਰਕੇ ਹੱਸਦੀ ਹਾਂ।
ਤੇਰੇ ਖਿਆਲਾਂ 'ਚ ਡੁੱਬੀ ਰਹਿੰਦੀ ਹਾਂ
ਚੁੱਪ-ਚਾਪ ਸਭ ਸਹਿੰਦੀ ਹਾਂ
ਕਿਸੇ ਨੂੰ ਕੁਝ ਨਾਂ ਕਹਿੰਦੀ ਹਾਂ
ਕਦੇ ਡਿੱਗਦੀ ਹਾਂ
ਕਦੇ ਆਪ ਹੀ ਉੱਠ ਪੈਂਦੀ ਹਾਂ
ਕਦੇ ਜ਼ਖਮਾਂ ਦੀਆਂ ਪੱਟੀਆਂ ਖੋਲਦੀ ਹਾਂ
ਕਦੇ ਇਹਨਾਂ ਨੂੰ ਕੱਸਦੀ ਹਾਂ
ਇੱਕ ਤੇਰੇ ਕਰਕੇ ਹੱਸਦੀ ਹਾਂ
ਤੂੰ ਪਿਆਰ ਜਿਤਾਉਣਾ ਜਾਣਦਾ ਨਹੀਂ
ਤੂੰ ਰਲ ਕੇ ਖੁਸ਼ੀ ਕੋਈ ਮਾਣਦਾ ਨਹੀਂ
ਨਾਲ ਰਹਿ ਕੇ ਵੀ ਦਿਲ ਦੀ ਜਾਣਦਾ ਨਹੀਂ
ਸਾਡੀ ਇੱਕੋ ਮੰਜ਼ਿਲ ਏ,ਪਛਾਣਦਾ ਨਹੀਂ
ਦਿਲ ਇੱਕੋ ਜਿਹਾ ਸਾਡਾ ਧੜਕਦਾ ਏ
ਤੂੰ ਮੇਰੇ ਦਿਲ ਵਿੱਚ ਵੱਸਦਾ ਏ
ਮੈਂ ਤੇਰੇ ਦਿਲ ਵਿੱਚ ਵੱਸਦੀ ਹਾਂ
ਇੱਕ ਤੇਰੇ ਕਰਕੇ ਹੱਸਦੀ ਹਾਂ