ਵੇਖ
ਕਲਮ: Neelam Bhagat
ਪੁੱਤਾਂ ਵਾਂਗ ਹਰ ਫਰਜ਼ ਨਿਭਾਵਾਂਗੀ
ਮੈਨੂੰ ਪੁੱਤਾਂ ਵਾਂਗ ਪਾਲ ਕੇ ਤਾਂ ਵੇਖ
ਤੇਰੀਆਂ ਸਾਰੀਆਂ ਰੀਝਾਂ ਲਾਵਾਂਗੀ
ਮੈਨੂੰ ਅਨਮੋਲ ਸਮਝ ਸੰਭਾਲ ਕੇ ਤਾਂ ਵੇਖ
ਮੈਨੂੰ ਪੁੱਤਾਂ ਵਾਂਗ ਪਾਲ ਕੇ ਤਾਂ ਵੇਖ
ਤੇਰੀਆਂ ਸਾਰੀਆਂ ਰੀਝਾਂ ਲਾਵਾਂਗੀ
ਮੈਨੂੰ ਅਨਮੋਲ ਸਮਝ ਸੰਭਾਲ ਕੇ ਤਾਂ ਵੇਖ
ਦੁਨੀਆਂ ਭਰ ਦੇ ਸੁੱਖ ਲੈ ਆਵਾਂਗੀ
ਮੈਨੂੰ ਦੁਨੀਆਂ ਵਿਖਾ ਕੇ ਤਾਂ ਵੇਖ
ਹੀਰੇ ਮੋਤੀ ਤੇਰੀ ਝੋਲੀ ਪਾਵਾਂਗੀ
ਮੈਨੂੰ ਖੰਭ ਲੱਗਾ ਕੇ ਤਾਂ ਵੇਖ
ਮੈਨੂੰ ਦੁਨੀਆਂ ਵਿਖਾ ਕੇ ਤਾਂ ਵੇਖ
ਹੀਰੇ ਮੋਤੀ ਤੇਰੀ ਝੋਲੀ ਪਾਵਾਂਗੀ
ਮੈਨੂੰ ਖੰਭ ਲੱਗਾ ਕੇ ਤਾਂ ਵੇਖ
ਰੋਗੀਆ ਦੇ ਰੋਗ ਦੂਰ ਕਰਾਂਗੀ
ਮੈਨੂੰ ਚਿੱਟਾ ਕੋਟ ਪਵਾਂ ਕੇ ਤਾਂ ਵੇਖ
ਨਿਆਂ ਲੲੀ ਡੱਟ ਕੇ ਲੜਾਂਗੀ
ਮੇਰੇ 'ਤੇ ਕਾਲਾ ਕੋਟ ਸੱਜਾ ਕੇ ਤਾਂ ਵੇਖ
ਮੈਨੂੰ ਚਿੱਟਾ ਕੋਟ ਪਵਾਂ ਕੇ ਤਾਂ ਵੇਖ
ਨਿਆਂ ਲੲੀ ਡੱਟ ਕੇ ਲੜਾਂਗੀ
ਮੇਰੇ 'ਤੇ ਕਾਲਾ ਕੋਟ ਸੱਜਾ ਕੇ ਤਾਂ ਵੇਖ
ਖਾਕੀ ਦਾ ਮਾਣ ਵਧਾਵਾਂਗੀ
ਮੇਰੇ 'ਤੇ ਭਰੋਸਾ ਕਰ ਕੇ ਤਾਂ ਵੇਖ
ਦੇਸ਼ ਤੋਂ ਜਾਨ ਵਾਰ ਦੇਵਾਂਗੀ
ਮੇਰੇ'ਚ ਜੋਸ਼ ਭਰ ਕੇ ਤਾਂ ਵੇਖ
ਮੇਰੇ 'ਤੇ ਭਰੋਸਾ ਕਰ ਕੇ ਤਾਂ ਵੇਖ
ਦੇਸ਼ ਤੋਂ ਜਾਨ ਵਾਰ ਦੇਵਾਂਗੀ
ਮੇਰੇ'ਚ ਜੋਸ਼ ਭਰ ਕੇ ਤਾਂ ਵੇਖ
ਸਭ 'ਤੇ ਵਿੱਦਿਆ ਦਾ ਚਾਨਣ ਕਰਾਂਗੀ
ਮੈਨੂੰ ਰੀਝਾਂ ਨਾਲ ਪੜਾ ਕੇ ਤਾਂ ਵੇਖ
ਸੋਹਣੀਆਂ-ਸੋਹਣੀਆਂ ਲਿਖਤਾਂ ਲਿਖਾਂਗੀ
ਮੇਰੇ ਹੱਥ ਕਲਮ ਫੜਾ ਕੇ ਤਾਂ ਵੇਖ
ਮੈਨੂੰ ਰੀਝਾਂ ਨਾਲ ਪੜਾ ਕੇ ਤਾਂ ਵੇਖ
ਸੋਹਣੀਆਂ-ਸੋਹਣੀਆਂ ਲਿਖਤਾਂ ਲਿਖਾਂਗੀ
ਮੇਰੇ ਹੱਥ ਕਲਮ ਫੜਾ ਕੇ ਤਾਂ ਵੇਖ
