ਕਵਿਤਾ (ਭਾਗ 2)
ਕਲਮ: Neelam Bhagat
ਕਵਿਤਾ ਜਦ ਬੋਲਦੀ ਹੈ,ਕਈ ਛੁੱਪੇ ਭੇਦ ਖੋਲਦੀ ਹੈ
ਭੇਦ ਖੋਲਦੀ ਹੈ
ਕਰਮਾਂ ਦੀ ਕਮਾਈ ਦੇ
ਜ਼ਿੰਦਗੀ ਦੀ ਸੱਚਾਈ ਦੇ
ਮਨ ਪੰਖੇਰੂ ਵਾਂਗ ਉੱਡਣ ਦੇ
ਉੱਚੀ ਅੰਬਰੀ ਪੁੱਜਣ ਦੇ
ੲਿੱਕ ਸੋਹਣੀ ਸੁੰਘੜ ਨਾਰ ਦੇ
ਕਿਸੇ ਲਈ ਕੀਤੇ ਸ਼ਿੰਗਾਰ ਦੇ
ਕਦੇ ਕਿਸੇ ਦੀ ਚੁੱਪ ਦੇ
ਬਾਲੜੀ ਉਮਰ ਵਾਲੇ ਦੁੱਖ ਦੇ
ਮੁਰਝਾਏ ਹੋਏ ਚਿਹਰੇ ਦੇ
ਦਿਲ ਦੇ ਉੱਜੜੇ ਵਿਹੜੇ ਦੇ
ਮਿੱਟ ਗਈਆ ਤਸਵੀਰਾਂ ਦੇ
ਉਡੀਕਾਂ 'ਚ ਮਾਰੀਆ ਲਕੀਰਾਂ ਦੇ
ਭੇਦ ਖੋਲਦੀ ਹੈ
ਕਦੇ ਪਖੰਡੀ ਪੀਰਾਂ ਦੇ
ਕਦੇ ਰੱਬ ਵਰਗੇ ਫਕੀਰਾਂ ਦੇ
ਕਦੇ ਕਾਲੀਆ ਰਾਤਾਂ ਦੇ
ਕਦੇ ਬੇਮੌਸਮ ਬਰਸਾਤਾਂ ਦੇ
ਮਨ 'ਚ ਉੱਠਦੇ ਸਵਾਲਾਂ ਦੇ
ਕੁਝ ਅਨਜਾਣ ਖਿਆਲਾਂ ਦੇ
ਕਦੇ ਕੌੜੇ ਸੱਚ ਦੱਸਦੀ ਹੈ
ਕਦੇ ਮਿਠਾਸ ਘੋਲਦੀ ਹੈ
ਕਈ ਕੁਝ ਲੁਕਾਉਂਦੀ ਹੈ
ਕਈ ਕੁਝ ਟੋਲਦੀ ਹੈ
ਕਵਿਤਾ ਜਦ ਬੋਲਦੀ ਹੈ,ਕਈ ਛੁੱਪੇ ਭੇਦ ਖੋਲਦੀ ਹੈ
ਭੇਦ ਖੋਲਦੀ ਹੈ
ਕਰਮਾਂ ਦੀ ਕਮਾਈ ਦੇ
ਜ਼ਿੰਦਗੀ ਦੀ ਸੱਚਾਈ ਦੇ
ਮਨ ਪੰਖੇਰੂ ਵਾਂਗ ਉੱਡਣ ਦੇ
ਉੱਚੀ ਅੰਬਰੀ ਪੁੱਜਣ ਦੇ
ੲਿੱਕ ਸੋਹਣੀ ਸੁੰਘੜ ਨਾਰ ਦੇ
ਕਿਸੇ ਲਈ ਕੀਤੇ ਸ਼ਿੰਗਾਰ ਦੇ
ਕਦੇ ਕਿਸੇ ਦੀ ਚੁੱਪ ਦੇ
ਬਾਲੜੀ ਉਮਰ ਵਾਲੇ ਦੁੱਖ ਦੇ
ਮੁਰਝਾਏ ਹੋਏ ਚਿਹਰੇ ਦੇ
ਦਿਲ ਦੇ ਉੱਜੜੇ ਵਿਹੜੇ ਦੇ
ਮਿੱਟ ਗਈਆ ਤਸਵੀਰਾਂ ਦੇ
ਉਡੀਕਾਂ 'ਚ ਮਾਰੀਆ ਲਕੀਰਾਂ ਦੇ
ਭੇਦ ਖੋਲਦੀ ਹੈ
ਕਦੇ ਪਖੰਡੀ ਪੀਰਾਂ ਦੇ
ਕਦੇ ਰੱਬ ਵਰਗੇ ਫਕੀਰਾਂ ਦੇ
ਕਦੇ ਕਾਲੀਆ ਰਾਤਾਂ ਦੇ
ਕਦੇ ਬੇਮੌਸਮ ਬਰਸਾਤਾਂ ਦੇ
ਮਨ 'ਚ ਉੱਠਦੇ ਸਵਾਲਾਂ ਦੇ
ਕੁਝ ਅਨਜਾਣ ਖਿਆਲਾਂ ਦੇ
ਕਦੇ ਕੌੜੇ ਸੱਚ ਦੱਸਦੀ ਹੈ
ਕਦੇ ਮਿਠਾਸ ਘੋਲਦੀ ਹੈ
ਕਈ ਕੁਝ ਲੁਕਾਉਂਦੀ ਹੈ
ਕਈ ਕੁਝ ਟੋਲਦੀ ਹੈ
ਕਵਿਤਾ ਜਦ ਬੋਲਦੀ ਹੈ,ਕਈ ਛੁੱਪੇ ਭੇਦ ਖੋਲਦੀ ਹੈ
