ਕਵਿਤਾ

ਕਵਿਤਾ

ਕਲਮ: Neelam Bhagat
ਕਵਿਤਾ ਜਦ ਬੋਲਦੀ ਹੈ,ਕੲੀ ਛੁੱਪੇ ਭੇਦ ਖੋਲਦੀ ਹੈ
ਰੁੱਸਣ ਤੇ' ਮਨਾਉਣ ਦੇ
ਹੱਸਣ ਤੇ' ਹਸਾਉਣ ਦੇ
ਰਾਤ ਚੰਨ ਨਾਲ ਬਾਤਾਂ ਪਾਉਣ ਦੇ
ਸੁਪਨੇ ਕਈ ਸਜਾਉਣ ਦੇ
ਕਿਸੇ ਦੀਆਂ ਉਡੀਕਾਂ ਕਰਨ ਦੇ
ਕਦੇ ਜਿੱਤਣ ਦੇ, ਕਦੇ ਹਰਨ ਦੇ
ਕਦੇ ਸਾਂਝਾ ਪਾਉਣ ਦੇ,
ਕਦੇ ਬਿਰਹੋਂ ਹੰਢਾਉਣ ਦੇ
ਕਵਿਤਾ ਜਦ ਬੋਲਦੀ ਹੈ,ਕੲੀ ਛੁੱਪੇ ਭੇਦ ਖੋਲਦੀ ਹੈ
ਭੇਦ ਖੋਲਦੀ ਹੈ,
ਬੀਤੀਆਂ ਕੲੀ ਰੁੱਤਾਂ ਦੇ
ਇਨਸਾਨ ਜੋ ਬਣ ਗਏ
ਬੁੱਤਾਂ ਜਿਹੇ
ਕੋਰੇ ਮਨ ਤੇ ਲਿਖੇ
ਕਿਸੇ ਦੇ ਨਾਮ ਦੇ
ਕਿਸੇ ਨੂੰ ਭੇਜੇ
ਪਹਿਲੇ ਪੈਗਾਮ ਦੇ
ਜ਼ਿੰਦਗੀ ਦੇ ਉਤਾਰ
ਚੜਾਅ ਦੇ
ਕੲੀ ਰੀਝਾਂ ਦੇ
ਕੲੀ ਚਾਅ ਦੇ
ਮਨ ਚ' ਉਠਦੀਆਂ ਉਮੰਗਾ ਦੇ
ਚੜਦੀ ਜਵਾਨੀ ਦੀਆਂ ਸੰਗਾਂ ਦੇ
ਬਚਪਨ ਦੀਆਂ ਯਾਦਾਂ ਦੇ
ਕਿਸੇ ਲਈ ਮੰਗੀਆਂ ਫਰਿਆਦਾ ਦੇ
ਕਵਿਤਾ ਜਦ ਬੋਲਦੀ ਹੈ,ਕੲੀ ਛੁੱਪੇ ਭੇਦ ਖੋਲਦੀ ਹੈ