ਧੀ ਰਾਣੀ
ਕਲਮ: Neelam Bhagat
ਧੀ ਰਾਣੀ ਦੇ ਅੰਨ ਪਕਾਇਆ
ਅੰਨ ਪਕਾਇਆ, ਮਨ ਦੇ ਨਾਲ
ਜਦ ਗਰਾਈ,ਮੂੰਹ ਵਿੱਚ ਪਾਈ
ਮੇਰਾ ਚਾਅ ਨਾਲ ਚਿਹਰਾ ਖਿੜ੍ਹ ਗਿਆ
ਅੰਨ ਪਕਾਇਆ, ਮਨ ਦੇ ਨਾਲ
ਜਦ ਗਰਾਈ,ਮੂੰਹ ਵਿੱਚ ਪਾਈ
ਮੇਰਾ ਚਾਅ ਨਾਲ ਚਿਹਰਾ ਖਿੜ੍ਹ ਗਿਆ
ਧੀ ਰਾਣੀ ਨੇ ਸੂਟ ਦਿੱਤਾ
ਸੂਟ ਦਿੱਤਾ, ਰੀਝਾਂ ਨਾਲ
ਜਦ ਮੈਂ ਸੂਟ ਸਵਾ ਕੇ ਪਾਇਆ
ਕੲੀਆ ਦਾ ਦਿਲ ਡੋਲ ਗਿਆ
ਸੂਟ ਦਿੱਤਾ, ਰੀਝਾਂ ਨਾਲ
ਜਦ ਮੈਂ ਸੂਟ ਸਵਾ ਕੇ ਪਾਇਆ
ਕੲੀਆ ਦਾ ਦਿਲ ਡੋਲ ਗਿਆ
ਧੀ ਰਾਣੀ ਨੇ ਸੈਰ ਕਰਵਾਈ
ਸੈਰ ਕਰਵਾਈ, ਚਾਅ ਦੇ ਨਾਲ
ਜਦ ਮੈਂ ਘਰ ਪਰਤ ਆਈ
ਯਾਦਾਂ ਨਾਲ ਦਿਲ ਦਾ ਵਿਹੜਾ ਭਰ ਗਿਆ
ਸੈਰ ਕਰਵਾਈ, ਚਾਅ ਦੇ ਨਾਲ
ਜਦ ਮੈਂ ਘਰ ਪਰਤ ਆਈ
ਯਾਦਾਂ ਨਾਲ ਦਿਲ ਦਾ ਵਿਹੜਾ ਭਰ ਗਿਆ
ਧੀ ਰਾਣੀ ਨੇ ਘਰ ਲਿਆ
ਘਰ ਲਿਆ, ਮਿਹਨਤ ਨਾਲ
ਜਦ ਮੈਂ ਘਰ ਪੈਰ ਰੱਖਿਆ
'ਵਾਹਿਗੁਰੂ ਤੇਰਾ ਸ਼ੁੱਕਰ ਹੈ'
ਖੁਸ਼ ਹੋ ਕੇ ਕਿਹਾ
ਘਰ ਲਿਆ, ਮਿਹਨਤ ਨਾਲ
ਜਦ ਮੈਂ ਘਰ ਪੈਰ ਰੱਖਿਆ
'ਵਾਹਿਗੁਰੂ ਤੇਰਾ ਸ਼ੁੱਕਰ ਹੈ'
ਖੁਸ਼ ਹੋ ਕੇ ਕਿਹਾ
ਧੀ ਰਾਣੀ ਬੜਾ ਸੁੱਖ ਦਿੱਤਾ
ਸੁੱਖ ਦਿੱਤਾ, ਹੈ ਰੂਹ ਦੇ ਨਾਲ
ਰੱਬਾ! ਸਦਾ ਉਹ ਖੁਸ਼ ਰਹੇ
ਜ਼ਿੰਦਗੀ ਵਿੱਚ ਕੋਈ ਰਹੇ ਨਾ ਘਾਟ
ਸੁੱਖ ਦਿੱਤਾ, ਹੈ ਰੂਹ ਦੇ ਨਾਲ
ਰੱਬਾ! ਸਦਾ ਉਹ ਖੁਸ਼ ਰਹੇ
ਜ਼ਿੰਦਗੀ ਵਿੱਚ ਕੋਈ ਰਹੇ ਨਾ ਘਾਟ
ਧੀ ਰਾਣੀ ਨੇ ਅੰਨ ਪਕਾਇਆ
ਅੰਨ ਪਕਾਇਆ, ਮਨ ਦੇ ਨਾਲ
ਜਦ ਗਰਾਈ ਮੂੰਹ ਵਿੱਚ ਪਾਈ
ਮੇਰਾ ਚਾਅ ਨਾਲ ਚਿਹਰਾ ਖਿੜ੍ਹ ਗਿਆ
ਅੰਨ ਪਕਾਇਆ, ਮਨ ਦੇ ਨਾਲ
ਜਦ ਗਰਾਈ ਮੂੰਹ ਵਿੱਚ ਪਾਈ
ਮੇਰਾ ਚਾਅ ਨਾਲ ਚਿਹਰਾ ਖਿੜ੍ਹ ਗਿਆ
