ਇੱਕ ਨੰਨੀ ਪਰੀ

ਇੱਕ ਨੰਨੀ ਪਰੀ

ਕਲਮ: Neelam Bhagat
ਅੰਬਰਾ ਤੋਂ ਆਈ ਇੱਕ ਨੰਨੀ ਪਰੀ
ਲਗਾਈ ਉਸ ਹਾਸਿਆਂ ਦੀ ਝੜੀ
ਖੁਸ਼ ਹੋ ਮਿਲਦੀ ਸਭ ਨੂੰ
ਲੱਗਦੀ ਹੈ ਸੋਹਣੀ ਬੜੀ
ਅੰਬਰਾ ਤੋਂ ਆਈ ਇੱਕ ਨੰਨੀ ਪਰੀ
ਲਗਾਈ ਉਸ ਹਾਸਿਆਂ ਦੀ ਝੜੀ
ਚਿਹਰੇ ਤੇ ਹੈ ਭਰਿਆ ਨੂਰ
ਲੱਗੇ ਕੋਈ ਅਰਸ਼ਾ ਦੀ ਹੂਰ
ਕਰ ਦੇਵੇਂ ਰੋਣਕ 'ਚ ਚੂਰ
ਜਦ ਵੇਖੇ ਰੂਹ ਨਾਲ ਕੋਲ ਖੜੀ
ਅੰਬਰਾ ਤੋਂ ਆਈ ਇੱਕ ਨੰਨੀ ਪਰੀ
ਲਗਾਈ ਉਸ ਹਾਸਿਆਂ ਦੀ ਝੜੀ
ਸਿਆਣੀ ਬਣ ਬਹਿੰਦੀ ਹੈ
ਮਿੱਠੇ ਬੋਲ ਕਹਿੰਦੀ ਹੈ
ਸਭ ਦੇ ਦਿਲ ਵਿੱਚ ਰਹਿੰਦੀ ਹੈ
ਹਰ ਪੱਲ ,ਹਰ ਘੜੀ
ਅੰਬਰਾ ਤੋਂ ਆਈ ਇੱਕ ਨੰਨੀ ਪਰੀ
ਲਗਾਈ ਉਸ ਹਾਸਿਆਂ ਦੀ ਝੜੀ
ਮੁਸਕਾਨ ਉਸਦੀ ਬਣੀ ਰਹੇ
ਮਾੜੀ ਗੱਲ ਕਦੇ ਨਾ ਕਹੇ
ਨੱਚੇ - ਟੱਪੇ ਖੁਸ਼ ਵੱਸੇ
ਸੋਹਣਾ-ਸੋਹਣਾ ਜਾਵੇ ਪੜੀ
ਅੰਬਰਾ ਤੋਂ ਆਈ ਇੱਕ ਨੰਨੀ ਪਰੀ
ਲਗਾਈ ਉਸ ਹਾਸਿਆਂ ਦੀ ਝੜੀ