ਰਿਸ਼ਤੇ ਹਾਰ ਜਾਂਦੇ ਨੇ

ਰਿਸ਼ਤੇ ਹਾਰ ਜਾਂਦੇ ਨੇ

ਕਲਮ: Neelam Bhagat
ਗੱਲ-ਗੱਲ ਤੇ' ਮੁੱਕਰਣ ਵਾਲੇ
ਪਤਾ ਨਹੀਂ ਕਿੱਥੋਂ ਆਉਂਦੇ ਨੇ
ਸਾਥ ਦੇਣ ਦਾ ਵਾਅਦਾ ਕਰਕੇ
ਨਵੇਂ ਰੋਜ਼ ਬਹਾਨੇ ਲਗਾਉਂਦੇ ਨੇ
ਕਿਸੇ ਦਾ ਹੱਥ ਫੜੵ ਕੇ
ਨਜ਼ਰਾਂ ਕਈ ਥਾਂ ਘੁੰਮਾਉਂਦੇ ਨੇ
ਮਾਸੂਮ ਜਿਹੀਆਂ ਰੂਹਾਂ ਨਾਲ
ਅਨੋਖੀਆਂ ਖੇਡਾਂ ਰਚਾਉਂਦੇ ਨੇ
ਜ਼ਖਮੀ ਕਰਕੇ ਦਿਲ ਕਿਸੇ ਦਾ
ਨਵੀਂ ਹੀ ਗੱਲ ਸੁਣਾਉਂਦੇ ਨੇ
ਜ਼ਿੰਦਗੀ ਕਿਸੇ ਦੀ ਨਰਕ ਬਣਾ ਕੇ
ਮਨ ਅੰਦਰ ਮੁਸਕਾਉਂਦੇ ਨੇ
ਵਹਿਮ ਭਰਮ ਚ' ਪਾ ਕੇ ਕਿਸੇ ਨੂੰ
ਝੂਠੀਆਂ ਕਸਮਾਂ ਖਾਂਦੇ ਨੇ
ਰੱਬ ਕੋਲੋਂ ਜ਼ਰਾ ਨਹੀਂ ਡਰਦੇ
ਹੋਰਾਂ ਨੂੰ ਡਰਾਉਂਦੇ ਨੇ
ਚਿਰਾਂ ਬਾਅਦ ਜਦ ਸੋਚਦੇ ਨੇ
ਇੱਕਲੇ ਬਹਿ ਪਛਤਾਉਂਦੇ ਨੇ
ਚਲਾਕੀਆਂ ਜਿੱਥੇ ਜਿੱਤ ਜਾਦੀਆਂ ਨੇ
ਰਿਸ਼ਤੇ ਅਕਸਰ ਹਾਰ ਜਾਂਦੇ ਨੇ
ਗੱਲ ਗੱਲ ਤੇ' ਮੁੱਕਰਣ ਵਾਲੇ
ਪਤਾ ਨਹੀਂ ਕਿੱਥੋਂ ਆਉਂਦੇ ਨੇ