ਉਦਾਸ ਨਾ ਹੋਇਆ ਕਰ
ਕਲਮ: Neelam Bhagat
ਰਿਸ਼ਤਿਆਂ ਨਾਲ ਵੇਖ ਨਿਭਾ ਕੇ
ਕਿਸੇ ਨਾਲ ਵੇਖ ਹੰਢਾ ਕੇ
ਕਿਸੇ ਦੇ ਗਲਵਕੜੀ ਪਾ ਕੇ
ਕਿਸੇ ਨਾਲ ਵਿਸ਼ਵਾਸ ਬਣਾ ਕੇ
ਦਿਲ ਦੀ ਗੱਲ ਨਾ ਲੁਕੋਇਆ ਕਰ
ਐਵੇਂ ਉਦਾਸ ਨਾ ਹੋਇਆ ਕਰ
ਇੱਕ ਤੂੰ ਉਦਾਸ ਨਾ ਹੋਇਆ ਕਰ
ਕਿਸੇ ਨਾਲ ਵੇਖ ਹੰਢਾ ਕੇ
ਕਿਸੇ ਦੇ ਗਲਵਕੜੀ ਪਾ ਕੇ
ਕਿਸੇ ਨਾਲ ਵਿਸ਼ਵਾਸ ਬਣਾ ਕੇ
ਦਿਲ ਦੀ ਗੱਲ ਨਾ ਲੁਕੋਇਆ ਕਰ
ਐਵੇਂ ਉਦਾਸ ਨਾ ਹੋਇਆ ਕਰ
ਇੱਕ ਤੂੰ ਉਦਾਸ ਨਾ ਹੋਇਆ ਕਰ
ਭੋਲੀ ਜਿਹੀ ਸੂਰਤ ਬਣਾ ਕੇ
ਚਿਹਰੇ ਤੇ ਮੁਸਕਾਨ ਲਿਆ ਕੇ
ਰੋਜ਼ ਨਵੇਂ ਸੁਪਨੇ ਸਜਾ ਕੇ
ਅੱਖਾ ਚੋਂ ਨਾ ਹੰਝੂ ਚੋਇਆ ਕਰ
ਐਵੇਂ ਉਦਾਸ ਨਾ ਹੋਇਆ ਕਰ
ਇੱਕ ਤੂੰ ਉਦਾਸ ਨਾ ਹੋਇਆ ਕਰ
ਚਿਹਰੇ ਤੇ ਮੁਸਕਾਨ ਲਿਆ ਕੇ
ਰੋਜ਼ ਨਵੇਂ ਸੁਪਨੇ ਸਜਾ ਕੇ
ਅੱਖਾ ਚੋਂ ਨਾ ਹੰਝੂ ਚੋਇਆ ਕਰ
ਐਵੇਂ ਉਦਾਸ ਨਾ ਹੋਇਆ ਕਰ
ਇੱਕ ਤੂੰ ਉਦਾਸ ਨਾ ਹੋਇਆ ਕਰ
ਦੁਨੀਆਂ ਭਰ ਦੇ ਫਰਜ਼ ਨਿਭਾ ਕੇ
ਆਪਣਾ ਸਾਰਾ ਮਗਜ਼ ਖੱਪਾ ਕੇ
ਹੋਰਾਂ ਲਈ ਆਪਾ ਗਵਾ ਕੇ
ਬਹੁਤਾ ਬੋਝ ਨਾ ਢੋਇਆ ਕਰ
ਐਵੇਂ ਉਦਾਸ ਨਾ ਹੋਇਆ ਕਰ
ਇੱਕ ਤੂੰ ਉਦਾਸ ਨਾ ਹੋਇਆ ਕਰ
ਆਪਣਾ ਸਾਰਾ ਮਗਜ਼ ਖੱਪਾ ਕੇ
ਹੋਰਾਂ ਲਈ ਆਪਾ ਗਵਾ ਕੇ
ਬਹੁਤਾ ਬੋਝ ਨਾ ਢੋਇਆ ਕਰ
ਐਵੇਂ ਉਦਾਸ ਨਾ ਹੋਇਆ ਕਰ
ਇੱਕ ਤੂੰ ਉਦਾਸ ਨਾ ਹੋਇਆ ਕਰ
ਕੁਦਰਤ ਦੇ ਨਜ਼ਾਰੇ ਵੇਖ ਕੇ
ਕਰਮ ਕਰਕੇ ਸਾਰੇ ਨੇਕ ਜਿਹੇ
ਗੁਰੂ ਘਰ ਮੱਥਾ ਟੇਕ ਕੇ
ਚੈਨ ਦੀ ਨੀਂਦਰ ਸੋਇਆ ਕਰ
ਐਵੇਂ ਉਦਾਸ ਨਾ ਹੋਇਆ ਕਰ
ਇੱਕ ਤੂੰ ਉਦਾਸ ਨਾ ਹੋਇਆ ਕਰ
ਕਰਮ ਕਰਕੇ ਸਾਰੇ ਨੇਕ ਜਿਹੇ
ਗੁਰੂ ਘਰ ਮੱਥਾ ਟੇਕ ਕੇ
ਚੈਨ ਦੀ ਨੀਂਦਰ ਸੋਇਆ ਕਰ
ਐਵੇਂ ਉਦਾਸ ਨਾ ਹੋਇਆ ਕਰ
ਇੱਕ ਤੂੰ ਉਦਾਸ ਨਾ ਹੋਇਆ ਕਰ
ਦਿਲ ਦੀ ਗੱਲ ਨਾ ਲੁਕੋਇਆ ਕਰ
ਅੱਖਾ ਚੋਂ ਨਾ ਹੰਝੂ ਚੋਇਆ ਕਰ
ਬਹੁਤਾ ਬੋਝ ਨਾ ਢੋਇਆ ਕਰ
ਚੈਨ ਦੀ ਨੀਂਦਰ ਸੋਇਆ ਕਰ
ਐਵੇਂ ਉਦਾਸ ਨਾ ਹੋਇਆ ਕਰ
ਇੱਕ ਤੂੰ ਉਦਾਸ ਨਾ ਹੋਇਆ ਕਰ
ਅੱਖਾ ਚੋਂ ਨਾ ਹੰਝੂ ਚੋਇਆ ਕਰ
ਬਹੁਤਾ ਬੋਝ ਨਾ ਢੋਇਆ ਕਰ
ਚੈਨ ਦੀ ਨੀਂਦਰ ਸੋਇਆ ਕਰ
ਐਵੇਂ ਉਦਾਸ ਨਾ ਹੋਇਆ ਕਰ
ਇੱਕ ਤੂੰ ਉਦਾਸ ਨਾ ਹੋਇਆ ਕਰ
