ਛੱਡ ਨਹੀਂ ਸਕਦੇ
ਕਲਮ: Neelam Bhagat
ਲੱਖ ਕੋਸ਼ਿਸ਼ ਕਰਨ ਤੇ ਵੀ
ਦਿਲ ਵਿੱਚੋਂ ਕੱਢ ਨਹੀਂ ਸਕਦੇ
ਛੱਡਣ ਦਾ ਦਾਅਵਾ ਤਾਂ ਕਰ ਸਕਦੇ ਹਾਂ
ਪਰ ਤੈਨੂੰ ਛੱਡ ਨਹੀਂ ਸਕਦੇ
ਦਿਲ ਵਿੱਚੋਂ ਕੱਢ ਨਹੀਂ ਸਕਦੇ
ਛੱਡਣ ਦਾ ਦਾਅਵਾ ਤਾਂ ਕਰ ਸਕਦੇ ਹਾਂ
ਪਰ ਤੈਨੂੰ ਛੱਡ ਨਹੀਂ ਸਕਦੇ
ਚਿਹਰੇ ਤੇ ਮੁਸਕਾਨ ਸੱਜਾਈ
ਖੁਸ਼ ਨਜ਼ਰ ਆਉਂਦੇ ਹਾਂ
ਅੰਦਰੋ ਕਿੰਨਾ ਧੁੱਖਦੇ ਹਾਂ
ਇਹ ਤੈਨੂੰ ਦੱਸ ਨਹੀਂ ਸਕਦੇ
ਖੁਸ਼ ਨਜ਼ਰ ਆਉਂਦੇ ਹਾਂ
ਅੰਦਰੋ ਕਿੰਨਾ ਧੁੱਖਦੇ ਹਾਂ
ਇਹ ਤੈਨੂੰ ਦੱਸ ਨਹੀਂ ਸਕਦੇ
ਤੇਰੇ ਲੱਖ ਕਹਿਣ ਤੇ
ਜ਼ਿੰਦਗੀ ਅਗਾਂਹ ਤੋਰਨ ਦੀ
ਕੋਸ਼ਿਸ਼ ਤਾਂ ਕਰ ਸਕਦੇ ਹਾਂ
ਹੋਰ ਕਿਸੇ ਨਾਲ ਵੱਸ ਨਹੀਂ ਸਕਦੇ
ਜ਼ਿੰਦਗੀ ਅਗਾਂਹ ਤੋਰਨ ਦੀ
ਕੋਸ਼ਿਸ਼ ਤਾਂ ਕਰ ਸਕਦੇ ਹਾਂ
ਹੋਰ ਕਿਸੇ ਨਾਲ ਵੱਸ ਨਹੀਂ ਸਕਦੇ
ਜੋ ਬੀਤ ਗਿਆ ਭੁੱਲ ਜਾਵਾਂਗੇ
ਕੁਝ ਹੋਰ ਬੇਹਤਰ ਪਾਵਾਂਗੇ
ਕਈ ਵਾਰ ਮਨ ਸਮਝਾਵਾਂਗੇ
ਪਰ ਪਹਿਲਾਂ ਵਾਂਗ ਹੱਸ ਨਹੀਂ ਸਕਦੇ
ਕੁਝ ਹੋਰ ਬੇਹਤਰ ਪਾਵਾਂਗੇ
ਕਈ ਵਾਰ ਮਨ ਸਮਝਾਵਾਂਗੇ
ਪਰ ਪਹਿਲਾਂ ਵਾਂਗ ਹੱਸ ਨਹੀਂ ਸਕਦੇ
ਕੲੀ ਕੁਝ ਸੋਚਦੇ ਰਹਿੰਦੇ ਹਾਂ
ਯਾਦ ਆਉਣ ਤੇ ਰੋ ਪੈਂਦੇ ਹਾ
ਕਦੇ ਕਦਾਈ ਸੋ ਜਾਂਦੇ ਹਾਂ
ਹਰ ਵੇਲੇ ਅੱਖਾਂ ਅੱਡ ਨਹੀਂ ਸਕਦੇ
ਛੱਡਣ ਦਾ ਦਾਅਵਾ ਤਾਂ ਕਰ ਸਕਦੇ ਹਾਂ
ਪਰ ਤੈਨੂੰ ਛੱਡ ਨਹੀਂ ਸਕਦੇ
ਯਾਦ ਆਉਣ ਤੇ ਰੋ ਪੈਂਦੇ ਹਾ
ਕਦੇ ਕਦਾਈ ਸੋ ਜਾਂਦੇ ਹਾਂ
ਹਰ ਵੇਲੇ ਅੱਖਾਂ ਅੱਡ ਨਹੀਂ ਸਕਦੇ
ਛੱਡਣ ਦਾ ਦਾਅਵਾ ਤਾਂ ਕਰ ਸਕਦੇ ਹਾਂ
ਪਰ ਤੈਨੂੰ ਛੱਡ ਨਹੀਂ ਸਕਦੇ
