ਫੁੱਲ ਜਾਂ ਥੋਰੵ

ਫੁੱਲ ਜਾਂ ਥੋਰੵ

ਕਲਮ: Neelam Bhagat
ਓ!ਕੁਦਰਤ ਦੇ ਮਾਲਕਾਂ ਤੈਨੂੰ ਅਰਜ ਕਰਾਂ
ਅਰਜ ਕਰਾਂ ਦੋਵੇਂ ਹੱਥ ਜੋੜ
ਅਗਲੇ ਜਨਮ ਮੈਨੂੰ ਫੁੱਲ ਬਣਾ ਦੇਈ
ਜਾਂ ਬਣਾ ਦੇਈ ਕੰਡਿਆਲੀ ਥੋਰੵ
ਫੁੱਲ ਬਣਾ ਤਾਂ ਖੁਸ਼ਬੂ ਵੰਡਾ
ਥੋਰੵ ਬਣਾ ਤਾਂ ਚੁੱਭੇ ਨਾ ਕਿਸੇ ਨੂੰ ਕੰਡਾ
ਫੁੱਲ ਬਣਾ ਤਾਂ ਰੰਗ ਖਿਲਾਰਾ
ਥੋਰੵ ਬਣਾ ਤਾਂ ਬਣਾ ਸਹਾਰਾ
ਫੁੱਲ ਬਣਾ ਤਾਂ ਰੱਸ ਦੇਵਾਂ
ਥੋਰੵ ਬਣਾ ਤਾਂ ਰੱਖਿਆ ਕਰਾਂ
ਫੁੱਲ ਬਣਾ ਤਾਂ ਮੰਦਿਰ ਚੜਾ
ਥੋਰੵ ਬਣਾ ਤਾਂ ਵੀ ਸੋਹਣੀ ਲੱਗਾ
ਫੁੱਲ ਬਣਾ ਤਾਂ ਉਹ ਬਣਾ
ਜਿਸ ਨੂੰ ਵੇਖ
ਸਭ ਦੇ ਚਿਹਰੇ ਤੇ ਖੁਸ਼ੀ ਦਿੱਖੇ
ਥੋਰੵ ਬਣਾ ਤਾਂ ਉਹ ਬਣਾ
ਜਿਸ ਉੱਤੇ ‘ਸ਼ਿਵ' ਗੀਤ ਲਿਖੇ
ਫੁੱਲ ਬਣਾ ਜਾਂ ਥੋਰੵ ਬਣਾ
ਕਰਾਂ ਸਭ ਦਾ ਭਲਾ
ਕੋਈ ਸਾਧ ਹੋਵੇ ਜਾਂ ਚੋਰ
ਓ! ਕੁਦਰਤ ਦੇ ਮਾਲਕਾਂ
ਤੈਨੂੰ ਅਰਜ ਕਰਾਂ
ਅਰਜ ਕਰਾਂ ਦੋਵੇਂ ਹੱਥ ਜੋੜ
ਅਗਲੇ ਜਨਮ ਮੈਨੂੰ ਫੁੱਲ ਬਣਾ ਦੇਈ
ਜਾਂ ਬਣਾ ਦੇਈ ਕੰਡਿਆਲੀ ਥੋਰੵ