ਇੰਝ ਨਹੀਂ ਕਰੀ ਦਾ

ਇੰਝ ਨਹੀਂ ਕਰੀ ਦਾ

ਕਲਮ: Neelam Bhagat
ਸੁਣ ਵੇ ਸੋਹਣਿਆਂ ਸੱਜਣਾਂ
ਇੰਝ ਨਹੀਂ ਕਰੀ ਦਾ
ਪਿਆਰ ਕਰਨ ਵਾਲਿਆਂ ਨੂੰ
ਤੰਗ ਨਹੀਂ ਕਰੀ ਦਾ
ਦੋ ਕਦਮਾਂ ਦਾ ਸਾਥ ਦੇ ਕੇ
ਨਹੀਂ ਠੰਡਾ ਹੋਕਾ ਭਰੀ ਦਾ
ਹੱਥ ਫੜ ਲੲੀਏ ਜਦ ਕਿਸੇ ਦਾ
ਇੱਕਠੇ ਡੁੱਬੀ ਦਾ ਜਾਂ ਤਰੀ ਦਾ
ਇਸ਼ਕ ਹਕੀਕੀ ਜੇ ਹੋ ਜਾਵੇ
ਨਾ ਡਰਾਈ ਦਾ ਨਾ ਡਰੀ ਦਾ
ਸਾਹ ਵਿੱਚ ਜਦ ਸਾਹ ਮਿਲ ਜਾਣ
ਇੱਕਠੇ ਜੀਵੀ ਦਾ ਜਾਂ ਮਰੀ ਦਾ
ਮੰਜ਼ਿਲ ਦੋਹਾਂ ਦੀ ਜੇ ਇੱਕ ਹੋਵੇ
ਨਹੀਂ ਰਾਹਾਂ ਦੇ ਵਿੱਚ ਅੜੀ ਦਾ
ਇੱਕੋ ਚਾਲ 'ਚ ਪੈਂਡਾ ਕੱਟਣ ਲਈ
ਇੱਕਠੇ ਤੁਰੀ ਦਾ ਜਾਂ ਖੜੀ ਦਾ
ਲੇਖ ਲਿਖਾਏ ਜੇ ਇੱਕੋ ਜਿਹੇ ਹੋਣ
ਨਹੀਂ ਅੰਦਰੋ ਅੰਦਰੀ ਸੜੀ ਦਾ
ਤੇਰਾ ਭਾਣਾ ਮਿੱਠਾ ਕਹਿ ਕੇ
ਇੱਕਠੇ ਸਬਰ ਦਾ ਘੁੱਟ ਭਰੀ ਦਾ